IPL: Delhi ਅਤੇ Bengaluru ਵਿਚਾਲੇ ਅੱਜ ਹੋਵੇਗੀ ਵੱਡੀ ਟੱਕਰ

IPL: Delhi ਅਤੇ Bengaluru ਵਿਚਾਲੇ ਅੱਜ ਹੋਵੇਗੀ ਵੱਡੀ ਟੱਕਰ

ਨਵੀਂ ਦਿੱਲੀ: ਪੰਜਾਬ ਕਿੰਗਜ਼ ਖ਼ਿਲਾਫ਼ 264 ਦੌੜਾਂ ਬਣਾਉਣ ਦੇ ਬਾਵਜੂਦ ਮਿਲੀ ਹਾਰ ਤੋਂ ਦਿੱਲੀ ਕੈਪੀਟਲਜ਼ ਹਾਲੇ ਉੱਭਰੀ ਵੀ ਨਹੀਂ ਸੀ ਕਿ ਸੋਮਵਾਰ ਨੂੰ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਰੌਇਲ ਚੈਲੰਜਰਜ਼ ਬੰਗਲੂਰੂ (ਆਰ ਸੀ ਬੀ) ਨਾਲ ਹੋ ਰਿਹਾ ਹੈ। ਪੰਜਾਬ ਹੱਥੋਂ ਮਿਲੀ ਛੇ ਵਿਕਟਾਂ ਦੀ ਹਾਰ ਨੇ ਦਿੱਲੀ ਨੂੰ ਅੰਕ ਸੂਚੀ ਵਿੱਚ ਛੇਵੇਂ ਸਥਾਨ ’ਤੇ ਧੱਕ ਦਿੱਤਾ ਹੈ, ਜਿਸ ਕਾਰਨ ਹੁਣ ਪਲੇਅ-ਆਫ ਦੀ ਦੌੜ ’ਚ ਰਹਿਣ ਵਾਸਤੇ ਉਸ ਲਈ ਹਰ ਮੈਚ ਅਹਿਮ ਹੋ ਗਿਆ ਹੈ। ਦਿੱਲੀ ਦੀ ਮੁੱਖ ਚਿੰਤਾ ਉਸ ਦੀ ਗੇਂਦਬਾਜ਼ੀ ਹੈ। ਕੇ ਐੱਲ ਰਾਹੁਲ, ਨਿਤੀਸ਼ ਰਾਣਾ ਅਤੇ ਡੇਵਿਡ ਮਿਲਰ ਦੀ ਬਦੌਲਤ ਦਿੱਲੀ ਬੱਲੇਬਾਜ਼ੀ ਵਿੱਚ ਤਾਂ ਕਮਾਲ ਕਰ ਰਹੀ ਹੈ, ਪਰ ਗੇਂਦਬਾਜ਼ ਆਖਰੀ ਓਵਰਾਂ ਵਿੱਚ ਦੌੜਾਂ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ। ਵਿਰੋਧੀ ਟੀਮ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਣ ਲਈ ਕਪਤਾਨ ਅਕਸ਼ਰ ਪਟੇਲ, ਕੁਲਦੀਪ ਯਾਦਵ ਅਤੇ ਆਕਿਬ ਨਬੀ ਨੂੰ ਆਪਣੀ ਰਣਨੀਤੀ ਵਿੱਚ ਵੱਡੀ ਤਬਦੀਲੀ ਕਰਨੀ ਪਵੇਗੀ। ਦਿੱਲੀ ਲਈ ਇਹ ਮੁਕਾਬਲਾ ਨਾ ਸਿਰਫ ਦੋ ਅੰਕਾਂ ਲਈ ਹੈ, ਸਗੋਂ ਆਪਣੀ ਸਾਖ ਬਚਾਉਣ ਦੇ ਨਜ਼ਰੀਏ ਤੋਂ ਵੀ ਕਾਫੀ ਅਹਿਮ ਹੈ।

Share: