ਜ਼ੀਰਕਪੁਰ: ਇੱਥੋਂ ਦੇ ਵਾਰਡ ਨੰਬਰ 17 ਸਥਿਤ ਐਰੋ ਹੋਮਜ਼ ਸੁਸਾਇਟੀ ਗਾਜੀਪੁਰ ਵਿੱਚ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਭਾਜਪਾ ਆਗੂ ਵਿਸ਼ਾਲ ਸ਼ਰਮਾ ਨਾਲ ਸੈਂਕੜੇ ਸਥਾਨਕ ਵਸਨੀਕਾਂ ਨੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਵਿਧਾਇਕ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਮੋਨਿਕਾ ਸ਼ਰਮਾ, ਸੁਰਿੰਦਰ ਪਾਹਵਾ, ਸ਼ਸ਼ੀ ਪਾਹਵਾ ਮਹਿਲਾ ਮੰਡਲ ਪ੍ਰਧਾਨ, ਯਸ਼ਪਾਲ, ਗੋਪਾਲ ਕ੍ਰਿਸ਼ਨ, ਰਾਹੁਲ, ਦੀਪੇਸ਼, ਵਿਕਾਸ, ਜਤਿਨ, ਪ੍ਰਦੀਪ ਸਿੰਗਲਾ ਐਰੋ ਹੋਮਜ਼, ਅੰਕਿਤਾ, ਦੀਪਤੀ ਗੁਪਤਾ, ਸੋਨੀਆ ਸਚਦੇਵਾ, ਉਪਸਨਾ, ਬਲਜੀਤ ਗ੍ਰੀਨ ਹੋਮਜ਼, ਅਸ਼ੋਕ ਗੁਪਤਾ ਐਰੋ ਹੋਮਜ਼, ਰਾਮ ਕੁਮਾਰ ਵਿਸ਼ਰਾਂਤੀ ਸਿਟੀ, ਰਾਜ ਕੁਮਾਰ, ਸਨੀ ਜੋਇਨੈਸਟ ਸੁਸ਼ਮਾ, ਅੰਕੁਰ ਅਤੇ ਨਰਿੰਦਰ ਸਿੰਘ ਕ੍ਰਿਸ਼ਨਾ ਐਨਕਲੇਵ ਵਿੱਚ ‘ਆਪ’ ਵਿੱਚ ਸ਼ਾਮਲ ਹੋਏ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਾਰਟੀ ’ਚ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਵਿੱਚ ਸੂਬੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਭਾਜਪਾ ਛੱਡ ਕੇ ‘ਆਪ’ ’ਚ ਆਏ ਆਗੂਆਂ ਨੇ ਕਿਹਾ ਕਿ ਉਹ ‘ਆਪ’ ਦੀਆਂ ਲੋਕ-ਹਿਤੂ ਨੀਤੀਆਂ, ਸਾਫ-ਸੁਥਰੀ ਰਾਜਨੀਤੀ ਤੇ ਪੰਜਾਬ ਵਿੱਚ ਹੋ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਪਾਰਟੀ ’ਚ ਸ਼ਾਮਲ ਹੋਏ ਹਨ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ।

