West Asia Conflict: ਜੇ ਤੁਸੀਂ ਅਮਰੀਕੀਆਂ ਨੂੰ ਮਾਰੋਗੇ, ਤਾਂ ਅਸੀਂ ਤੁਹਾਨੂੰ ਖ਼ਤਮ ਕਰ ਦਿਆਂਗੇ”: ਅਮਰੀਕੀ ਰੱਖਿਆ ਸਕੱਤਰ

West Asia Conflict: ਜੇ ਤੁਸੀਂ ਅਮਰੀਕੀਆਂ ਨੂੰ ਮਾਰੋਗੇ, ਤਾਂ ਅਸੀਂ ਤੁਹਾਨੂੰ ਖ਼ਤਮ ਕਰ ਦਿਆਂਗੇ”: ਅਮਰੀਕੀ ਰੱਖਿਆ ਸਕੱਤਰ

ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਨੇ ਸ਼ਨੀਵਾਰ ਦੇਰ ਰਾਤ ਉਸ ਸਮੇਂ ਭਿਆਨਕ ਰੂਪ ਧਾਰ ਲਿਆ ਜਦੋਂ ਤਹਿਰਾਨ ਦੇ ਅਸਮਾਨ ਵਿੱਚ ਤੇਲ ਸਟੋਰੇਜ ਸਹੂਲਤਾਂ ਤੋਂ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦਿੱਤੀਆਂ। ਇਜ਼ਰਾਈਲ ਦੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਤਹਿਰਾਨ ਵਿੱਚ ਬਾਲਣ ਦੇ ਭੰਡਾਰਾਂ ਨੂੰ ਨਿਸ਼ਾਨਾ ਬਣਾਇਆ ਹੈ।

ਦੂਜੇ ਪਾਸੇ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗ ਦੇ ਅਗਲੇ ਪੜਾਅ ਲਈ ‘ਕਈ ਸਰਪ੍ਰਾਈਜ਼’ (ਹੈਰਾਨੀਜਨਕ ਕਾਰਵਾਈਆਂ) ਦਾ ਵਾਅਦਾ ਕੀਤਾ ਹੈ, ਜਿਸ ਨਾਲ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸ ਜੰਗ ਵਿੱਚ ਕਿਸੇ ਨਾਗਰਿਕ ਉਦਯੋਗਿਕ ਇਕਾਈ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਇਸ ਹਮਲੇ ਲਈ ‘ਅਮਰੀਕਾ ਅਤੇ ਜ਼ਿਓਨਿਸਟ ਸ਼ਾਸਨ’ (ਇਜ਼ਰਾਈਲ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੌਰਾਨ, ਇਰਾਨੀ ਲੀਡਰਸ਼ਿਪ ਵਿੱਚ ਵੱਡੀ ਦਰਾਰ ਦੇਖਣ ਨੂੰ ਮਿਲ ਰਹੀ ਹੈ। ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਗੁਆਂਢੀ ਅਰਬ ਦੇਸ਼ਾਂ ‘ਤੇ ਹੋਏ ਹਮਲਿਆਂ ਲਈ ਮੁਆਫੀ ਮੰਗਦਿਆਂ ਕਿਹਾ ਕਿ ਫੌਜ ਨੂੰ ਹੁਣ ਗੁਆਂਢੀਆਂ ‘ਤੇ ਮਿਜ਼ਾਈਲਾਂ ਨਹੀਂ ਦਾਗਣੀਆਂ ਚਾਹੀਦੀਆਂ। ਹਾਲਾਂਕਿ, ਕੱਟੜਪੰਥੀ ਨੇਤਾਵਾਂ ਅਤੇ ਰੈਵੋਲਿਊਸ਼ਨਰੀ ਗਾਰਡ ਨੇ ਸੰਕੇਤ ਦਿੱਤਾ ਹੈ ਕਿ ਜਦੋਂ ਤੱਕ ਖੇਤਰ ਵਿੱਚ ਅਮਰੀਕੀ ਅੱਡੇ ਮੌਜੂਦ ਹਨ, ਉਨ੍ਹਾਂ ਦੀ ਜੰਗ ਦੀ ਰਣਨੀਤੀ ਨਹੀਂ ਬਦਲੇਗੀ।

Share: