ਮੁਕੇਰੀਆਂ:ਇੱਥੇ ਜਲੰਧਰ-ਪਠਾਨਕੋਟ ਰੇਲਵੇ ਲਾਈਨ ’ਤੇ ਮੁਕੇਰੀਆਂ ਸਟੇਸ਼ਨ ਤੋਂ ਲਗਪਗ ਦੋ ਕਿਲੋਮੀਟਰ ਦੂਰ ਪਵਾਰ ਰੇਲਵੇ ਕਰਾਸਿੰਗ ’ਤੇ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮਾਂ ਅਤੇ ਧੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੇਖਾ ਛਿੱਬ (50) ਪਤਨੀ ਸੁਰਜੀਤ ਸਿੰਘ ਅਤੇ ਹਰਸ਼ਿਤਾ (20) ਵਾਸੀ ਪਵਾਰ ਵਜੋਂ ਹੋਈ ਹੈ। ਰੇਲਵੇ ਚੌਕੀ ਦੇ ਇੰਚਾਰਜ ਏ ਐੱਸ ਆਈ ਮਲਕੀਤ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਪਵਾਰ ਦੀਆਂ ਦੋਵੇਂ ਮਾਂ-ਧੀ ਅੱਜ ਸਵੇਰੇ ਕਰੀਬ 8 ਵਜੇ ਘਰ ਤੋਂ ਸੈਰ ਲਈ ਗਈਆਂ ਸਨ, ਜਦੋਂ ਇਹ ਰੇਲਵੇ ਲਾਈਨ ਪਾਰ ਕਰਨ ਲੱਗੀਆਂ ਤਾਂ ਅਚਾਨਕ ਰੇਲ ਗੱਡੀ ਦੀ ਲਪੇਟ ਵਿੱਚ ਆ ਗਈਆਂ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ।
Posted inHoshiarpur