ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 29 ਵਿੱਚ ਬੁੱਧਵਾਰ ਰਾਤ ਚੀਤਾ ਦੇਖੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਸੂਚਨਾ ਮਿਲਣ ਉਪਰੰਤ ਤੁਰੰਤ ਹਰਕਤ ਵਿੱਚ ਆਉਂਦਿਆਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਸੈਕਟਰ 29 ਵਿੱਚ ਇੱਕ ਦਰਗਾਹ ਸਮੇਤ ਹੋਰ ਖੇਤਰ ਦੀ ਤਲਾਸ਼ੀ ਲਈ। ਦਰਗਾਹ ਤੋਂ ਪ੍ਰਾਪਤ ਸੀਸੀਟੀਵੀ ਫੁਟੇਜ ਵਿੱਚ ਇਮਾਰਤ ਦੇ ਅੰਦਰ ਇੱਕ ਜੰਗਲੀ ਜਾਨਵਰ ਦੇਖਿਆ ਗਿਆ ਹੈ। ਪੀਸੀਆਰ (PCR) ਕਰਮਚਾਰੀਆਂ ਨੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਲਈ ਸਾਵਧਾਨ ਕੀਤਾ ਹੈ।
Posted inChandigarh
ਸੈਕਟਰ 29 ਵਿੱਚ ਚੀਤਾ ਨਜ਼ਰ ਆਇਆ; ਜੰਗਲਾਤ ਵਿਭਾਗ ਵੱਲੋਂ ਜਾਂਚ ਸ਼ੁਰੂ

