ਮਿਆਮੀ: ਫੀਫਾ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਰਾਨ ਦੀ ਕੌਮੀ ਫੁਟਬਾਲ ਟੀਮ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦੋਵੇਂ ਦੇਸ਼ਾਂ ਵਿਚਾਲੇ ਜੰਗ ਚੱਲ ਰਹੀ ਹੋਣ ਦੇ ਬਾਵਜੂਦ ਇਰਾਨ ਲਗਪਗ ਤਿੰਨ ਮਹੀਨਿਆਂ ਬਾਅਦ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿੱਚ ਹਿੱਸਾ ਲੈ ਸਕੇਗਾ। ਇਰਾਨ 15 ਜੂਨ ਨੂੰ ਇੰਗਲਵੁੱਡ, ਕੈਲੀਫੋਰਨੀਆ ਵਿੱਚ ਨਿਊਜ਼ੀਲੈਂਡ ਖ਼ਿਲਾਫ਼, 21 ਜੂਨ ਨੂੰ ਇੰਗਲਵੁੱਡ ਵਿੱਚ ਹੀ ਬੈਲਜੀਅਮ ਵਿਰੁੱਧ ਅਤੇ 26 ਜੂਨ ਨੂੰ ਸਿਆਟਲ ਵਿੱਚ ਮਿਸਰ ਵਿਰੁੱਧ ਖੇਡੇਗਾ। ਅਮਰੀਕਾ, ਕੈਨੇਡਾ ਅਤੇ ਮੈਕਸਿਕੋ 11 ਜੂਨ ਤੋਂ 19 ਜੁਲਾਈ ਤੱਕ ਚੱਲਣ ਵਾਲੇ ਟੂਰਨਾਮੈਂਟ ਦੀ ਸਹਿ-ਮੇਜ਼ਬਾਨੀ ਕਰ ਰਹੇ ਹਨ।
Posted inUnited States
ਇਰਾਨੀ ਟੀਮ ਫੀਫਾ ਵਿਸ਼ਵ ਕੱਪ ਲਈ ਅਮਰੀਕਾ ਆ ਸਕੇਗੀ

