ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਖ਼ੁਦ ਦੇਸ਼ ਛੱਡਣ ’ਤੇ ਬੋਨਸ ਦੀ ਪੇਸ਼ਕਸ਼

ਵਾਸ਼ਿੰਗਟਨ: ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀ ਐੱਚ ਐੱਸ) ਨੇ ਭਾਰਤ ਸਣੇ ਹੋਰ ਦੇਸ਼ਾਂ ਦੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੁਫ਼ਤ ਵਿੱਚ ਉਨ੍ਹਾਂ ਦੇ ਵਤਨ ਵਾਪਸ ਭੇਜਣ ਅਤੇ ਨਾਲ ਹੀ 2,600 ਅਮਰੀਕੀ ਡਾਲਰ (ਲਗਪਗ 2.15 ਲੱਖ ਰੁਪਏ) ਦਾ ‘ਐਗਜ਼ਿਟ ਬੋਨਸ’ ਦੇਣ ਦੇ ਪੋਸਟਰ ਜਾਰੀ ਕੀਤੇ ਹਨ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਅਮਰੀਕਾ ਵਿੱਚ ਰਹਿ ਰਹੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਇਸ ਸਵੈ-ਦੇਸ਼ ਨਿਕਾਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਤਾਜ ਮਹਿਲ ਸਣੇ ਕੋਲੰਬੀਆ ਅਤੇ ਚੀਨ ਦੀਆਂ ਪ੍ਰਮੁੱਖ ਇਮਾਰਤਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਹੈ। ਡੀ ਐੱਚ ਐੱਸ ਨੇ ਕਿਹਾ, ‘‘ਜਦੋਂ ਤੁਸੀਂ ਖ਼ੁਦ ਦੇਸ਼ ਛੱਡਣ ਲਈ ‘ਸੀ ਬੀ ਪੀ ਹੋਮ’ ਦੀ ਵਰਤੋਂ ਕਰਦੇ ਹੋ, ਤਾਂ ਘਰ ਵਾਪਸੀ ਲਈ ਮੁਫ਼ਤ ਫਲਾਈਟ ਅਤੇ 2,600 ਡਾਲਰ ਦਾ ਐਗਜ਼ਿਟ ਬੋਨਸ ਪ੍ਰਾਪਤ ਕਰ ਸਕਦੇ ਹੋ।’’ ਪ੍ਰਾਜੈਕਟ ਹੋਮਕਮਿੰਗ ਮੁਹਿੰਮ ਪਿਛਲੇ ਸਾਲ ਮਈ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੇ ਮੁੱਢ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।

Share: