ਵਾਸ਼ਿੰਗਟਨ: ਜੈਫਰੀ ਐਪਸਟੀਨ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਇੱਕ ਵੀਡੀਓ ਗਵਾਹੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਖੁਦ ਨੂੰ ਐਪਸਟੀਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਾਊਸ ਓਵਰਸਾਈਟ ਕਮੇਟੀ ਵੱਲੋਂ ਜਾਰੀ ਕੀਤੇ ਗਏ ਵੀਡੀਓਜ਼ ਵਿੱਚ ਕਲਿੰਟਨ ਨੇ ਦੱਸਿਆ ਕਿ 2008 ਵਿੱਚ ਐਪਸਟੀਨ ’ਤੇ ਲੱਗੇ ਦੋਸ਼ਾਂ ਤੋਂ ਕਈ ਸਾਲ ਪਹਿਲਾਂ ਹੀ ਉਨ੍ਹਾਂ ਨੇ ਉਸ ਨਾਲ ਨਾਤਾ ਤੋੜ ਲਿਆ ਸੀ।
ਕਲਿੰਟਨ ਨੇ ਸਹੁੰ ਚੁੱਕ ਕੇ ਕਿਹਾ ਕਿ ਉਨ੍ਹਾਂ ਨੂੰ ਐਪਸਟੀਨ ਦੇ ਗੈਰ-ਕਾਨੂੰਨੀ ਕੰਮਾਂ ਜਾਂ ਮਹਿਲਾਵਾਂ ਦੀ ਤਸਕਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੂਜੇ ਪਾਸੇ, ਹਿਲੇਰੀ ਕਲਿੰਟਨ ਨੇ ਕਮੇਟੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਐਪਸਟੀਨ ਨਾਲ ਕਦੇ ਮਿਲਣ ਦੀ ਗੱਲ ਯਾਦ ਹੀ ਨਹੀਂ ਹੈ। ਗਵਾਹੀ ਦੌਰਾਨ ਬਿੱਲ ਕਲਿੰਟਨ ਤੋਂ ਕਈ ਨਿੱਜੀ ਸਵਾਲ ਵੀ ਪੁੱਛੇ ਗਏ, ਜਿਸ ਵਿੱਚ ਇੱਕ ਪੂਲ ਦੀ ਤਸਵੀਰ ਦਾ ਜ਼ਿਕਰ ਸੀ। ਕਲਿੰਟਨ ਨੇ ਸਪੱਸ਼ਟ ਕੀਤਾ ਕਿ ਉਹ ਤਸਵੀਰ ਚੈਰਿਟੀ ਦੇ ਕੰਮ ਲਈ ਬਰੂਨੇਈ ਦੀ ਯਾਤਰਾ ਦੌਰਾਨ ਦੀ ਸੀ ਅਤੇ ਉਨ੍ਹਾਂ ਦਾ ਕਿਸੇ ਵੀ ਔਰਤ ਨਾਲ ਕੋਈ ਗਲਤ ਸਬੰਧ ਨਹੀਂ ਰਿਹਾ।ਦਿਲਚਸਪ ਗੱਲ ਇਹ ਰਹੀ ਕਿ ਕਲਿੰਟਨ ਨੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਲਗਭਗ 20 ਸਾਲ ਪਹਿਲਾਂ ਇੱਕ ਗੋਲਫ ਟੂਰਨਾਮੈਂਟ ਦੌਰਾਨ ਉਨ੍ਹਾਂ ਦੀ ਟਰੰਪ ਨਾਲ ਐਪਸਟੀਨਬਾਰੇ ਮਾਮੂਲੀ ਚਰਚਾ ਹੋਈ ਸੀ, ਪਰ ਟਰੰਪ ਨੇ ਕਦੇ ਅਜਿਹੀ ਕੋਈ ਗੱਲ ਨਹੀਂ ਕਹੀ ਜਿਸ ਨਾਲ ਐਪਸਟੀਨਨਾਲ ਉਨ੍ਹਾਂ ਦੇ ਕਿਸੇ ਗਲਤ ਸਬੰਧ ਦਾ ਸ਼ੱਕ ਪਵੇ। ਇਸ ਖੁਲਾਸੇ ਨੇ ਅਮਰੀਕੀ ਸਿਆਸਤ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

