ਓਰਲੀਨਜ਼ ਮਾਸਟਰਜ਼ ’ਚ ਆਯੂਸ਼ ਤੇ ਤਨਵੀ ਕਰਨਗੇ ਭਾਰਤੀ ਚੁਣੌਤੀ ਦੀ ਅਗਵਾਈ

ਓਰਲੀਨਜ਼ (ਫਰਾਂਸ): ਸੀਨੀਅਰ ਬੈਡਮਿੰਟਨ ਖਿਡਾਰੀ ਐੱਚ ਐੱਸ ਪ੍ਰਣਯ ਦੇ ਮੋਢੇ ਦੀ ਸੱਟ ਕਾਰਨ ਪਿੱਛੇ ਹਟਣ ਤੋਂ ਬਾਅਦ, ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਅਤੇ ਤਨਵੀ ਸ਼ਰਮਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ 2,50,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਓਰਲੀਨਜ਼ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।

ਪ੍ਰਣਯ ਜਿਸ ਦਾ ਪਹਿਲੇ ਗੇੜ ਵਿੱਚ ਚੀਨੀ ਤਾਇਪੇ ਦੇ ਸਿਖ਼ਰਲਾ ਦਰਜਾ ਪ੍ਰਾਪਤ ਚੋਊ ਟਿਏਨ ਚੇਨ ਨਾਲ ਮੁਕਾਬਲਾ ਹੋਣਾ ਸੀ, ਨੂੰ ਪਿਛਲੇ ਹਫ਼ਤੇ ਬਾਸੇਲ ਵਿੱਚ ਸਵਿਸ ਓਪਨ ਦੌਰਾਨ ਮੋਢੇ ’ਚ ਦਰਦ ਮਹਿਸੂਸ ਹੋਣ ਤੋਂ ਬਾਅਦ ਆਪਣਾ ਨਾਮ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਸ਼ੁਰੂ ਵਿੱਚ ਇਸ ਦਰਦ ਦਾ ਕਾਰਨ ਸਪੱਸ਼ਟ ਨਹੀਂ ਸੀ ਪਰ ਭਾਰਤੀ ਖਿਡਾਰੀ ਨੇ ਸੱਟ ਨੂੰ ਹੋਰ ਵਧਣ ਤੋਂ ਰੋਕਣ ਲਈ ਜਪਾਨ ਦੇ ਕੋਕੀ ਵਾਤਾਨਾਬੇ ਵਿਰੁੱਧ ਆਪਣੇ ਮੈਚ ਤੋਂ ਹਟਣ ਦਾ ਫੈਸਲਾ ਕੀਤਾ ਸੀ। ਪ੍ਰਣਯ ਨੇ ਦੱਸਿਆ, ‘‘ਸਵਿਸ ਓਪਨ ਲਈ ਯਾਤਰਾ ਕਰਨ ਤੋਂ ਬਾਅਦ ਮੋਢੇ ਵਿੱਚ ਦਰਦ ਸ਼ੁਰੂ ਹੋ ਗਿਆ ਸੀ। ਸਾਨੂੰ ਉਦੋਂ ਕਾਰਨ ਦਾ ਪਤਾ ਨਹੀਂ ਸੀ, ਇਸ ਲਈ ਮੈਂ ਹਟਣ ਅਤੇ ਵਾਪਸ ਆਉਣ ਦਾ ਫੈਸਲਾ ਕੀਤਾ।’’

Share: