ਵਾਸ਼ਿੰਗਟਨ: ਡੈਮੋਕਰੈਟਿਕ ਆਗੂਆਂ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਦੀ ਆਈ ਸੀ ਈ ਬਾਰੇ ਤਜਵੀਜ਼ ‘ਅਧੂਰੀ ਅਤੇ ਨਾਕਾਫ਼ੀ’ ਹੈ। ਉਹ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਸਖ਼ਤੀ ’ਤੇ ਨਵੀਆਂ ਪਾਬੰਦੀਆਂ ਦੀ ਮੰਗ ਕਰ ਰਹੇ ਹਨ ਅਤੇ ਗ੍ਰਹਿ ਸੁਰੱਖਿਆ ਵਿਭਾਗ ਬੰਦ ਕਰਨ ਦੀ ਧਮਕੀ ਦੇ ਰਹੇ ਹਨ। ਸੈਨੇਟ ਵਿੱਚ ਡੈਮੋਕਰੈਟਿਕ ਆਗੂ ਚੱਕ ਸ਼ੂਮਰ ਅਤੇ ਹਾਊਸ ਡੈਮੋਕਰੈਟਿਕ ਆਗੂ ਹਕੀਮ ਜੈਫਰੀਜ਼ ਨੇ ਲੰਘੀ ਦੇਰ ਰਾਤ ਜਾਰੀ ਬਿਆਨ ਵਿੱਚ ਕਿਹਾ ਕਿ ਵ੍ਹਾਈਟ ਹਾਊਸ ਦੀ ਜਵਾਬੀ ਤਜਵੀਜ਼ ਜੋ ਉਨ੍ਹਾਂ ਦੀਆਂ ਹਫਤੇ ਦੇ ਅੰਤ ਵਿੱਚ ਭੇਜੀਆਂ ਮੰਗਾਂ ਬਦਲੇ ਆਈ ਸੀ, ਵਿੱਚ ‘ਨਾ ਤਾਂ ਕੋਈ ਵੇਰਵਾ ਸੀ ਅਤੇ ਨਾ ਹੀ ਵਿਧਾਨਕ ਇਬਾਰਤ’ ਅਤੇ ਇਹ ਇਮੀਗ੍ਰੇਸ਼ਨ ਤੇ ਕਸਟਮਜ਼ ਐੱਨਫੋਰਸਮੈਂਟ (ਆਈ ਸੀ ਈ) ਦੇ ਕਾਨੂੰਨਹੀਣ ਵਿਹਾਰ ਬਾਰੇ ਅਮਰੀਕੀਆਂ ਦੀਆਂ ਚਿੰਤਾਵਾਂ ਦਾ ਹੱਲ ਨਹੀਂ ਕਰਦੀ। ਵ੍ਹਾਈਟ ਹਾਊਸ ਦੀ ਤਜਵੀਜ਼ ਜਨਤਕ ਨਹੀਂ ਕੀਤੀ ਗਈ ਹੈ।
Posted inUnited States
