Trump’s State of the Union Speech : ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੇ ਅਮਰੀਕੀ ਅਰਥਚਾਰੇ ਨੂੰ ਦੱਸਿਆ ‘ਇਤਿਹਾਸਕ’

Trump’s State of the Union Speech : ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੇ ਅਮਰੀਕੀ ਅਰਥਚਾਰੇ ਨੂੰ ਦੱਸਿਆ ‘ਇਤਿਹਾਸਕ’

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ‘ਸਟੇਟ ਆਫ਼ ਦਾ ਯੂਨੀਅਨ’ ਭਾਸ਼ਣ ਰਾਹੀਂ ਨਵੰਬਰ ਵਿੱਚ ਹੋਣ ਵਾਲੀਆਂ ਮਿਡਟਰਮ ਚੋਣਾਂ ਲਈ ਚੋਣ ਬਿਗੁਲ ਵਜਾ ਦਿੱਤਾ ਹੈ। ਲਾਲ ਟਾਈ ਅਤੇ ਨੀਲੇ ਸੂਟ ਵਿੱਚ ਸਜੇ ਟਰੰਪ ਦਾ ਸਵਾਗਤ ਰਿਪਬਲਿਕਨਾਂ ਨੇ USA! USA! ਦੇ ਨਾਅਰਿਆਂ ਨਾਲ ਕੀਤਾ, ਜਦੋਂਕਿ ਕਈ ਡੈਮੋਕਰੇਟਸ ਨੇ ਵਿਰੋਧ ਵਜੋਂ ਇਸ ਸਮਾਗਮ ਤੋਂ ਦੂਰੀ ਬਣਾਈ ਰੱਖੀ।

ਆਪਣੇ ਭਾਸ਼ਣ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਨੀਤੀਆਂ ਸਦਕਾ ਦੇਸ਼ ਵਿੱਚ ਨੌਕਰੀਆਂ ਅਤੇ ਨਿਰਮਾਣ ਖੇਤਰ ਵਿੱਚ ਵੱਡਾ ਉਛਾਲ ਆਇਆ ਹੈ। ਉਨ੍ਹਾਂ ਨੇ ਇਸ ਨੂੰ ‘ਯੁੱਗਾਂ ਦਾ ਸਭ ਤੋਂ ਵੱਡਾ ਬਦਲਾਅ’ ਕਰਾਰ ਦਿੰਦਿਆਂ ਕਿਹਾ ਕਿ ਹੁਣ ਅਮਰੀਕਾ ਵਿੱਚ ਖ਼ਰਬਾਂ ਡਾਲਰ ਦਾ ਨਿਵੇਸ਼ ਅਤੇ ਨਵੀਆਂ ਫੈਕਟਰੀਆਂ ਵਾਪਸ ਆ ਰਹੀਆਂ ਹਨ। ਆਪਣੇ ਲੰਬੇ ਭਾਸ਼ਣ ਦੌਰਾਨ ਟਰੰਪ ਨੇ ਇਮੀਗ੍ਰੇਸ਼ਨ ’ਤੇ ਸਖ਼ਤੀ, ਟੈਰਿਫ (Tariffs) ਦੀ ਸੁਰੱਖਿਆ ਅਤੇ ਇਰਾਨ ਤੇ ਵੈਨੇਜ਼ੁਏਲਾ ਵਰਗੇ ਦੇਸ਼ਾਂ ਵਿੱਚ ਕੀਤੀਆਂ ਫ਼ੌਜੀ ਕਾਰਵਾਈਆਂ ਦਾ ਜ਼ੋਰਦਾਰ ਬਚਾਅ ਕੀਤਾ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਅਨੁਸਾਰ, ਰਾਸ਼ਟਰਪਤੀ ਨੇ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਮਹਿੰਗਾਈ ਅਤੇ ਰਹਿਣ-ਸਹਿਣ ਦੇ ਖਰਚਿਆਂ ਨੂੰ ਸਿਰਫ਼ ਰਿਪਬਲਿਕਨ ਪਾਰਟੀ ਹੀ ਕਾਬੂ ਕਰ ਸਕਦੀ ਹੈ। ਦਿਲਚਸਪ ਗੱਲ ਇਹ ਰਹੀ ਕਿ ਜਿੱਥੇ ਓਲੰਪਿਕ ਗੋਲਡ ਮੈਡਲ ਜੇਤੂ ਅਮਰੀਕੀ ਪੁਰਸ਼ ਹਾਕੀ ਟੀਮ ਇਸ ਮੌਕੇ ਮੌਜੂਦ ਸੀ, ਉੱਥੇ ਹੀ ਮਹਿਲਾ ਹਾਕੀ ਟੀਮ ਨੇ ਵ੍ਹਾਈਟ ਹਾਊਸ ਦਾ ਸੱਦਾ ਠੁਕਰਾ ਕੇ ਆਪਣਾ ਵਿਰੋਧ ਦਰਜ ਕਰਵਾਇਆ।

Share: