ਜਲੰਧਰ: ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਵ੍ਹਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਦੀ ਸ਼ਿਕਾਇਤ ਪੁਲੀਸ ਕਮਿਸ਼ਨਰ ਨੂੰ ਕੀਤੀ ਗਈ ਹੈ। ਮੈਨੇਜਰ ਜੋਸ਼ ਨੇ ਦੱਸਿਆ ਕਿ ਉਸ ਨੂੰ ਤਿੰਨ ਵਾਰ ਵ੍ਹਟਸਐਪ ’ਤੇ ਕਾਲ ਆਈ ਤੇ ਦੋ ਵਾਰ ਉਨ੍ਹਾਂ ਕਾਲ ਰਿਸੀਵ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲੇ ਨੇ ਵ੍ਹਟਸਐਪ ਨੰਬਰ ’ਤੇ ਉਸ ਦੀ ਕਾਰ ਦੀ ਫੋਟੋ ਭੇਜ ਕੇ ਕੈਪਸ਼ਨ ਵਿੱਚ ‘‘ਤੇਰੇ ਦਿਨ ਥੋੜ੍ਹੇ ਹੀ ਹਨ’’ ਲਿਖਿਆ ਹੈ। ਜੋਸ਼ ਮੁਤਾਬਕ ਪਹਿਲੀ ਵਾਰ ਉਨ੍ਹਾਂ ਨੂੰ 28 ਜਨਵਰੀ ਨੂੰ ਕਾਲ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ। ਅਸਿਸਟੈਂਟ ਪੁਲੀਸ ਕਮਿਸ਼ਨਰ ਸੈਂਟਰਲ ਅਜੇ ਸਿੰਘ ਨੇ ਦੱਸਿਆ ਕਿ ਕਾਲ ਟਰੇਸ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।
Posted inJalandhar