ਸਿਆਟਲ: ਅਮਰੀਕੀ ਸ਼ਹਿਰ ਸਿਆਟਲ ਦੇ ਪ੍ਰਸ਼ਾਸਨ ਨੇ 2023 ਵਿੱਚ ਇੱਕ ਪੁਲੀਸ ਅਧਿਕਾਰੀ ਦੀ ਤੇਜ਼ ਰਫ਼ਤਾਰ ਗੱਡੀ ਦੀ ਫੇਟ ਵੱਜਣ ਕਾਰਨ ਜਾਨ ਗੁਆਉਣ ਵਾਲੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ (23) ਦੇ ਪਰਿਵਾਰ ਨਾਲ 2.9 ਕਰੋੜ ਅਮਰੀਕੀ ਡਾਲਰ ਦੇ ਸਮਝੌਤੇ ’ਤੇ ਸਹਿਮਤੀ ਜਤਾਈ ਹੈ। ਕੰਦੁਲਾ ਨੂੰ ਪੁਲੀਸ ਅਧਿਕਾਰੀ ਕੇਵਿਨ ਡੇਵ ਦੀ ਗੱਡੀ ਨੇ ਉਸ ਸਮੇਂ ਟੱਕਰ ਮਾਰੀ ਸੀ, ਜਦੋਂ ਉਹ ਨਸ਼ੇ ਦੀ ਓਵਰਡੋਜ਼ ਬਾਰੇ ਫੋਨ ਕਾਲ ਪ੍ਰਾਪਤ ਹੋਣ ਮਗਰੋਂ ਕਾਰਵਾਈ ਲਈ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੇ ਖੇਤਰ ਵਿੱਚ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ। ਸਿਟੀ ਅਟਾਰਨੀ ਇਰੀਕਾ ਇਵਾਂਸ ਨੇ ਜਾਹਨਵੀ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ। ਜਾਹਨਵੀ ਕੰਦੁਲਾ ਸਿਆਟਲ ਸਥਿਤ ਨਾਰਥ-ਈਸਟਰਨ ਯੂਨੀਵਰਸਿਟੀ ਕੈਂਪਸ ਵਿੱਚ ਮਾਸਟਰਜ਼ ਕਰ ਰਹੀ ਸੀ। ਕੰਦੁਲਾ ਦੇ ਪਰਿਵਾਰ ਨੇ ਇਸ ਸਮਝੌਤੇ ਬਾਰੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।
Posted inUnited States
ਸਿਆਟਲ ਪ੍ਰਸ਼ਾਸਨ ਵੱਲੋਂ ਕੰਦੁਲਾ ਪਰਿਵਾਰ ਨਾਲ 2.9 ਕਰੋੜ ਡਾਲਰ ਦਾ ਸਮਝੌਤਾ

