ਮੁਹਾਲੀ ਤੇ ਨਿਊ ਚੰਡੀਗੜ੍ਹ ਦੇ ਵਿਸਥਾਰ ਲਈ ਵਿਛੇਗਾ ਸੜਕੀ ਜਾਲ

ਮੁਹਾਲੀ ਤੇ ਨਿਊ ਚੰਡੀਗੜ੍ਹ ਦੇ ਵਿਸਥਾਰ ਲਈ ਵਿਛੇਗਾ ਸੜਕੀ ਜਾਲ

ਐੱਸ ਏ ਐੱਸ ਨਗਰ (ਮੁਹਾਲੀ): ਗਮਾਡਾ ਨੇ ਮੁਹਾਲੀ ਅਤੇ ਨਿਊ ਚੰਡੀਗੜ੍ਹ ਵਿਚ 35 ਦੇ ਕਰੀਬ ਨਵੀਆਂ ਸੜਕਾਂ ਦੀ ਵਿਉਂਤਬੰਦੀ ਕੀਤੀ ਹੈ, ਜਿਸ ਲਈ 60 ਪਿੰਡਾਂ ਦੀ 1230 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਗਮਾਡਾ ਨੇ ਸਬੰਧਿਤ ਜ਼ਮੀਨ ਲਈ ਛੇ ਮਹੀਨੇ ਦੇ ਅੰਦਰ-ਅੰਦਰ ਸਮਾਜਿਕ ਪ੍ਰਭਾਵ ਮੁਲਾਂਕਣ ਕਰਾਉਣ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਨਵੀਆਂ ਬਣਨ ਵਾਲੀਆਂ ਸੜਕਾਂ ਵਿਚ ਐੱਚ ਆਰ-7 ਲਈ ਰਹਿਮਾਪੁਰ, ਪਲਹੇੜੀ, ਠਸਕਾ, ਤੀੜਾ ਦੀ 27.75 ਏਕੜ ਜ਼ਮੀਨ ਐਕੁਆਇਰ ਹੋਵੇਗੀ। ਐਚ ਆਰ-6 ਲਈ ਰਾਣੀਮਾਜਰਾ, ਪਲਹੇੜੀ, ਭਗਤਮਾਜਰਾ, ਸੰਗਲਾ ਦੀ 47.24 ਏਕੜ, ਸੈਕਟਰ 127 ਤੋਂ ਸਨੇਟਾ ਤੱਕ ਸੰਤੇਮਾਜਰਾ, ਚੱਪੜਚਿੜ੍ਹੀ ਖੁਰਦ, ਕੈਲੋਂ, ਲਾਂਡਰਾਂ, ਬੈਰੋਂਪੁਰ, ਭਾਗੋਮਾਜਰਾ, ਰਾਏਪੁਰ ਕਲਾਂ, ਸਨੇਟਾ ਦੀ 156.61 ਏਕੜ, ਸੈਕਟਰ 120/121, ਸੈਕਟਰ 122/123 ਨੂੰ ਵੰਡਣ ਵਾਲੀ ਸੜਕ ਲਈ ਮਨਾਣਾ, ਤੜੌਲੀ, ਰਾਏਪੁਰ, ਦਾਊਂ, ਝਾਮਪੁਰ ਦੀ 66.37 ਏਕੜ, ਵੀ ਆਰ-ਇੱਕ ਲਈ ਮੁੱਲਾਂਪੁਰ ਗਰੀਬਦਾਸ, ਚਾਹੜਮਾਜਰਾ, ਤੀੜਾ ਦੀ 55.29 ਏਕੜ, ਸੈਕਟਰ 94/95 ਅਤੇ ਸੈਕਟਰ 111/112 ਨੂੰ ਵੰਡਦੀ ਸੜਕ ਲਈ ਲਾਂਡਰਾਂ, ਬੈਰੋਂਪੁਰ, ਲੇਦੀ ਦੀ 24.49 ਏਕੜ ਜ਼ਮੀਨ ਐਕੁਆਇਰ ਹੋਵੇਗੀ।

ਸੈਕਟਰ 84 ਤੋਂ ਸੈਕਟਰ 100 ਤੱਕ ਰੇਲਵੇ ਲਾਈਨ ਦੇ ਖੱਬੇ ਪਾਸੇ ਬਣਨ ਵਾਲੀ ਸੜਕ ਲਈ ਰਾਏਪੁਰ ਖੁਰਦ, ਮਨੌਲੀ, ਦੁਰਾਲੀ ਦੀ 26.42 ਏਕੜ, ਸੈਕਟਰ 74।74-ਏ ਅਤੇ ਸੈਕਟਰ 91-92 ਲਈ ਬਲਿਆਲੀ, ਚੱਪੜਚਿੜੀ ਕਲਾਂ, ਚੱਪੜਚਿੜੀਖੁਰਦ ਦੀ 1.86 ਏਕੜ, ਵੀ ਆਰ-ਤਿੰਨ ਲਈ ਪੈਂਤਪੁਰ, ਚਾਹੜਮਾਜਰਾ, ਬਾਂਸੇਪੁਰ, ਸੰਗਲਾ, ਤੀੜਾ ਦੀ 62.6 ਏਕੜ, ਐਚ ਆਰ-ਚਾਰ ਲਈ ਰਤਵਾੜਾ, ਸਲਾਮਤਪੁਰ, ਮਸਤਗੜ੍ਹ, ਪੈਂਤਪੁਰ, ਮਿਲਖ, ਧਨੌੜਾ ਦੀ 75.44 ਏਕੜ, ਵੀ ਆਰ-ਛੇ ਰਾਣੀਮਾਜਰਾ, ਕੰਸਾਲਾ, ਢੋਡੇਮਾਜਰਾ, ਰਸੂਲਪੁਰ, ਸਲਾਮਤਪੁਰ, ਭੜੌਜੀਆਂ ਦੀ 63.75 ਏਕੜ, ਸੈਕਟਰ 122/121। 120/123 ਅਤੇ 125/124 ਲਈ ਬੜਮਾਜਰਾ, ਸਿੰਹਪੁਰ, ਦਾਊਂ, ਜੰਡਪੁਰ, ਝੂੰਗੀਆਂ, ਖਰੜ, ਔਜਲਾ, ਰਾਏਪੁਰ, ਬਹਿਲੋਲਪੁਰ, ਖਾਨਪੁਰ ਦੀ 108.57 ਏਕੜ ਜ਼ਮੀਨ ਗ੍ਰਹਿਣ ਕੀਤੀ ਜਾਵੇਗੀ।

ਸੈਕਟਰ 103/102 ਸੜਕ ਲਈ ਸਨੇਟਾ ਅਤੇ ਦੁਰਾਲੀ ਦੀ 14.78 ਏਕੜ, ਸੈਕਟਰ 102 ਏ ਅਤੇ 102 ਦੀ ਸੜਕ ਲਈ ਦੁਰਾਲੀ ਅਤੇ ਬਠਲਾਣਾ ਦੀ 15.62 ਏਕੜ, ਸੈਕਟਰ 96 ਅਤੇ 107 ਦੀ ਸੜਕ ਲਈ ਬੈਰੋਂਪੁਰ ਅਤੇ ਮਾਣਕਮਾਜਰਾ ਦੀ 9.48 ਏਕੜ, ਸੈਕਟਰ 97 ਅਤੇ 106 ਲਈ ਭਾਗੋਮਾਜਰਾ ਦੀ 4.64 ਏਕੜ, ਮੁਹਾਲੀ ਰੇਲਵੇ ਸਟੇਸ਼ਨ ਤੋਂ ਪੀ ਆਰ ਸੱਤ ਲਈ ਕੰਬਾਲਾ ਦੀ 6.75 ਏਕੜ, ਸੈਕਟਰ 93/94 ਅਤੇ 113/112 ਸੜਕ ਲਈ ਲਾਂਡਰਾਂ ਦੀ 28.98 ਏਕੜ, ਰੇਲਵੇ ਸਟੇਸ਼ਨ ਨੇੜਲੇ ਸੈਕਟਰ 66 ਅਤੇ 66 ਏ ਲਈ ਕੰਬਾਲਾ ਦੀ 6.75 ਏਕੜ, ਪੀ ਆਰ-ਚਾਰ ਤੋਂ ਐਚ ਆਰ ਚਾਰ ਤੱਕ ਸੜਕ ਲਈ ਮਸਤਗੜ੍ਹ ਅਤੇ ਤੋਗਾਂ ਦੀ 14.69 ਏਕੜ, ਐਚ ਆਰ-ਇੱਕ ਲਈ ਮੁੱਲਾਂਪੁਰ ਗਰੀਬਦਾਸ ਦੀ 32.68 ਏਕੜ, ਵੀ ਆਰ-ਸੱਤ ਲਈ ਕੰਸਾਲਾ, ਹੁਸ਼ਿਆਰਪੁਰ, ਭੜੌਂਜੀਆਂ ਦੀ 34.62 ਏਕੜ, ਵੀ ਆਰ-ਪੰਜ ਲਈ ਘੰਡੌਲੀ, ਭਗਤਮਾਜਰਾ ਅਤੇ ਪਲਹੇੜੀ ਦੀ 18.45 ਏਕੜ ਜ਼ਮੀਨ ਐਕੁਆਇਰ ਹੋਵੇਗੀ।

ਸੈਕਟਰ 82 ਅਤੇ 83 ਵੰਡਦੀ ਸੜਕ ਲਈ ਮਨੌਲੀ ਦੀ 19.44 ਏਕੜ, ਵੀ ਆਰ-ਇੱਕ ਲਈ ਮੁੱਲਾਂਪੁਰ ਗਰੀਬਦਾਸ, ਮਸਤਗੜ੍ਹ, ਧਨੌੜਾਂ ਅਤੇ ਤੋਗਾਂ ਦੀ 48.60 ਏਕੜ, ਵੀ ਆਰ-ਦਸ ਲਈ ਰਹਿਮਾਪੁਰ ਅਤੇ ਪਲਹੇੜੀ ਦੀ 25.58 ਏਕੜ, ਰੇਲਵੇ ਲਾਈਨ ਦੇ ਸੱਜੇ ਪਾਸੇ ਸੈਕਟਰ 103, 101 ਅਤੇ 83 ਦੇ ਨਾਲ ਬਣਨ ਵਾਲੀ ਸੜਕ ਲਈ ਮਨੌਲੀ, ਦੁਰਾਲੀ, ਸਨੇਟਾ, ਰਾਏਪੁਰ ਖੁਰਦ ਦੀ 28.65 ਏਕੜ, ਸੈਕਟਰ 90 ਅਤੇ 76 ਨੂੰ ਵੰਡਦੀ ਸੜਕ ਲਈ ਸੋਹਾਣਾ ਦੀ ਡੇਢ ਏਕੜ, ਸੈਕਟਰ 88/89 ਅਤੇ 90 ਨੂੰ ਵੰਡਦੀ ਸੜਕ ਲਈ ਲਖਨੌਰ ਦੀ 5.63 ਏਕੜ, ਸੈਕਟਰ 95/96,110/111 ਨੂੰ ਵੰਡਦੀ ਸੜਕ ਲਈ ਬੈਂਰੋਪੁਰ, ਮਾਣਕਮਾਜਰਾ, ਭਾਗੋਮਾਜਰਾ, ਲੇਦੀ ਦੀ 20.91 ਏਕੜ, ਸੈਕਟਰ 126/117, 127/116 ਨੂੰ ਵੰਡਦੀ ਸੜਕ ਲਈ ਬੱਲੋਮਾਜਰਾ, ਛੱਜੂਮਾਜਰਾ ਅਤੇ ਸੰਤੇਮਾਜਰਾ ਦੀ 24.63 ਏਕੜ ਜ਼ਮੀਨ ਐਕੁਆਇਰ ਹੋਵੇਗੀ।

ਸੈਕਟਰ 116/117। 92/74ਏ, 91/74 ਨੂੰ ਵੰਡਦੀ ਸੜਕ ਲਈ ਛੱਜੂਮਾਜਰਾ ਅਤੇ ਚੱਪੜਚਿੜੀ ਕਲਾਂ ਦੀ 21.20 ਏਕੜ, ਸੈਕਟਰ 113/114 ਨੂੰ ਵੰਡਦੀ ਸੜਕ ਲਈ ਕੈਲੋਂ, ਲਾਂਡਰਾਂ, ਸਵਾੜਾ ਦੀ 18.97 ਏਕੜ, ਪੀ ਆਰ-ਪੰਜ ਲਈ ਹੁਸੈਨਪੁਰ, ਹਸਨਪੁਰ, ਝਾਮਪੁਰ, ਤੜੌਲੀ, ਮਨਾਣਾ, ਬਹਿਲੋਲਪੁਰ ਦੀ 48.21 ਏਕੜ ਅਤੇ ਰੇਲਵੇ ਲਾਇਨ ਦੇ ਨਾਲ ਸੈਕਟਰ 108, 109, 110, 111, 112, 113 ਦੇ ਨਾਲ ਸੜਕ ਲਈ ਸਵਾੜਾ, ਲੇਦੀ, ਮੌਜਪੁਰ, ਰਾਏਪੁਰ ਕਲਾਂ ਅਤੇ ਸਨੇਟਾ ਦੀ 5.64 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ।

Share: