ਬਠਿੰਡਾ: ਮੁੱਖ ਮੰਤਰੀ ਭਗਵੰਤ ਮਾਨ ਸਮੇਂ ਦੀ ਨਜ਼ਾਕਤ ਮੁਤਾਬਿਕ ਆਪਣੇ ਵਿਲੱਖਣ ਅੰਦਾਜ਼ ’ਚ ਵਿਅੰਗ ਕਰਨ ਲਈ ਅੱਜ ਵੀ ਓਨੇ ਹੀ ਮਕਬੂਲ ਹਨ। ਅੱਜ ਸੁਵਖ਼ਤੇ ਹੀ ਉਨ੍ਹਾਂ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਕੀਤਾ “ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ। ਅਦਾਲਤਾਂ ਦਾ ਉੱਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ”। ਸਮਝਿਆ ਜਾ ਰਿਹਾ ਹੈ ਕਿ ਇਹ ਤੁਕਾਂ ਮੁੱਖ ਮੰਤਰੀ ਨੇ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਦੀ ਮੁਲਾਕਾਤ ਲਈ ਨਾਭਾ ਜੇਲ੍ਹ ’ਚ ਗਏ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਸੰਦਰਭ ’ਚ ਲਿਖ਼ੀਆਂ ਹਨ। ਚੇਤੇ ਰਹੇ ਕਿ ਗੁਰਿੰਦਰ ਸਿੰਘ ਢਿੱਲੋਂ ਨੇ ਉਸ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਮਜੀਠੀਆ ’ਤੇ ਦਰਜ ਕੇਸ ਨੂੰ ‘ਗ਼ਲਤ’ ਕਿਹਾ ਸੀ।
Posted inBathinda
ਮਜੀਠੀਆ ਮਾਮਲਾ: ਮੁੱਖ ਮੰਤਰੀ ਨੇ ਸ਼ਾਇਰਾਨਾ ਅੰਦਾਜ਼ ’ਚ ਨਿਸ਼ਾਨਾ ਸੇਧਿਆ

