ਜੋਤੀ ਨੂਰਾਂ ਤੋਂ ਇਕ ਕਰੋੜ ਦੀ ਫ਼ਿਰੌਤੀ ਮੰਗੀ

ਜਲੰਧਰ : ਸੂਫੀ ਗਾਇਕ ਜੋਤੀ ਨੂਰਾਂ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਸ਼ਿਕਾਇਤ ਕਮਿਸ਼ਨਰ ਪੁਲੀਸ ਨੂੰ ਦੇਣ ਦੇ ਬਾਵਜੂਦ ਪੁਲੀਸ ਹਾਲੇ ਤੱਕ ਕੋਈ ਕਾਰਵਾਈ ਨਹੀਂ ਕਰ ਸਕੀ। ਇਹ ਗੱਲ ਜੋਤੀ ਨੂਰਾਂ ਦੇ ਪਤੀ ਅਭੀ ਨੇ ਕਹੀ ਹੈ। ਉਸ ਨੇ ਦੱਸਿਆ ਕਿ ਸੰਪਤ ਨਹਿਰਾ ਦੇ ਨਾਮ ’ਤੇ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਕਿਸੇ ਅਣਪਛਾਤੇ ਵੱਲੋਂ ਰੇਕੀ ਕੀਤੀ ਜਾ ਰਹੀ ਹੈ ਅਤੇ ਦੋ ਦਿਨ ਪਹਿਲਾਂ ਘਰ ਦੇ ਨੇੜੇ ਗੋਲੀ ਚੱਲਣ ਦੀ ਸੂਚਨਾ ਵੀ ਪੁਲੀਸ ਨੂੰ ਦਿੱਤੀ ਸੀ। ਉਨ੍ਹਾਂ ਨੂੰ ਡਰਾਉਣ ਦੀ ਤਿੰਨ ਵਾਰ ਕੋਸ਼ਿਸ਼ ਕੀਤੀ ਗਈ ਹੈ।

Share: