ਇੰਡੋਨੇਸ਼ੀਆ ਨੇ ਨਿੱਕਲ ’ਤੇ ਕੰਟਰੋਲ ਸਖ਼ਤ ਕੀਤਾ

ਹਨੋਈ: ਇੰਡੋਨੇਸ਼ੀਆ ਨਿੱਕਲ ਸਪਲਾਈ ’ਤੇ ਸਰਕਾਰੀ ਕੰਟਰੋਲ ਸਖ਼ਤ ਕਰ ਰਿਹਾ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਇੰਡੋਨੇਸ਼ੀਆ ਨੇ ਕਈ ਸਾਲਾਂ ਤੱਕ ਇਹ ਆਸ ਕੀਤੀ ਸੀ ਕਿ ਇਹ ਧਾਤੂ ਦੇਸ਼ ਦੇ ਇਲੈਕਟ੍ਰਿਕ ਵਾਹਨਾਂ (ਈ ਵੀ) ਉਦਯੋਗ ਦਾ ਆਧਾਰ ਬਣੇਗੀ। ਇਸ ਫੈਸਲੇ ਦਾ ਅਸਰ ਵਿਸ਼ਵਵਿਆਪੀ ਸਪਲਾਈ ਚੇਨ ’ਤੇ ਪੈ ਸਕਦਾ ਹੈ, ਕਿਉਂਕਿ ਅਮਰੀਕਾ ਅਤੇ ਚੀਨ ਵਰਗੇ ਦੇਸ਼ ਅਹਿਮ ਖਣਿਜਾਂ ਲਈ ਆਪਸ ਵਿੱਚ ਮੁਕਾਬਲਾ ਕਰ ਰਹੇ ਹਨ। ਇੰਡੋਨੇਸ਼ੀਆ ਇਸ ਵਕਤ ਨਿੱਕਲ ਮਾਰਕੀਟ ਦੇ ਕੇਂਦਰ ਵਿੱਚ ਹੈ। ਐੱਸ ਐਂਡ ਪੀ ਗਲੋਬਲ ਮਾਰਕੀਟ ਇੰਟੈਲੀਜੈਂਸ ਅਨੁਸਾਰ, ਆਲਮੀ ਸਪਲਾਈ ਵਿੱਚ ਇਸ ਦਾ ਹਿੱਸਾ 2020 ’ਚ 31.5 ਫੀਸਦ ਤੋਂ ਵਧ ਕੇ 2024 ਵਿੱਚ ਲਗਪਗ 60 ਫੀਸਦ ਹੋ ਗਿਆ। ਇਹ ਵਾਧਾ ਸਾਬਕਾ ਰਾਸ਼ਟਰਪਤੀ ਜੋਕੋ ਵਿਡੋਡੋ ਵੱਲੋਂ ਕੱਚੇ ਨਿੱਕਲ ਦੀ ਬਰਾਮਦ ’ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਹੋਇਆ, ਜਿਸ ਕਾਰਨ ਚੀਨੀ ਨਿਵੇਸ਼ ਵਿੱਚ ਭਾਰੀ ਵਾਧਾ ਹੋਇਆ।

Share: