ਸਿੰਗਾਪੁਰ: ਭਾਰਤੀ ਮੂਲ ਦੀ ਸਿੰਗਾਪੁਰ ਵਾਸੀ ਮਹਿਲਾ ਨੂੰ ਥਾਣੇ ਵਿੱਚ ਕਿਰਾਇਆ ਮੰਗਣ ਬਦਲੇ ਟੈਕਸੀ ਡਰਾਈਵਰ ਨੂੰ ਥੱਪੜ ਮਾਰਨ ਦੇ ਦੋਸ਼ ਹੇਠ ਹੇਠ ਅੱਜ ਦੋ ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਮਹਿਲਾ ਮੁਲਜ਼ਮ ਸ਼ਾਲਿਨੀ ਦੇਵਰਾਜਨ (36) ਨੇ ਆਪਣਾ ਟੈਕਸੀ ਕਿਰਾਇਆ 24 ਸਿੰਗਾਪੁਰ ਡਾਲਰ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਕੋਲ ਨਕਦੀ ਨਹੀਂ ਸੀ। ਉਸ ਨੇ ਡਰਾਈਵਰ ਵੱਲੋਂ ਸੁਝਾਏ ਗਏ ਭੁਗਤਾਨ ਵਿਕਲਪਾਂ ਨੂੰ ਰੱਦ ਕਰ ਦਿੱਤਾ। ਮਹਿਲਾ ਨੇ ਡਰਾਈਵਰ ਨੂੰ ਚੁਣੌਤੀ ਦਿੱਤੀ ਕਿ ਉਹ ਉਸ ਨੂੰ ਥਾਣੇ ਲਿਜਾ ਕੇ ਦਿਖਾਵੇ। ਡਰਾਈਵਰ ਮਹਿਲਾ ਨੂੰ ਥਾਣੇ ਲੈ ਗਿਆ, ਜਿੱਥੇ ਮਹਿਲਾ ਨੇ ਉਸ ਨੂੰ ਥੱਪੜ ਮਾਰ ਦਿੱਤਾ। ਡਰਾਈਵਰ ਦੀ ਸ਼ਿਕਾਇਤ ’ਤੇ ਮਹਿਲਾ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਸਜ਼ਾ ਸੁਣਾਈ ਗਈ ਹੈ।
Posted inSingapore
