ਭਾਰਤ ਵਿਸ਼ਵ ਹਵਾਬਾਜ਼ੀ ਦੇ ਵਿਕਾਸ ’ਚ ਮੋਹਰੀ

ਸਿੰਗਾਪੁਰ: ਸਿੰਗਾਪੁਰ ਏਅਰਸ਼ੋਅ-2026 ਤੋਂ ਪਹਿਲਾਂ ਜਾਰੀ ਰਿਪੋਰਟ ਅਨੁਸਾਰ 2024 ਅਤੇ 2044 ਦਰਮਿਆਨ ਦੁਨੀਆ ਦੇ 10 ਸਭ ਤੋਂ ਤੇਜ਼ੀ ਨਾਲ ਉਭਰਨ ਵਾਲੇ ਹਵਾਈ ਯਾਤਰਾ ਬਾਜ਼ਾਰਾਂ ਵਿੱਚੋਂ ਅੱਠ ਬਾਜ਼ਾਰ ਭਾਰਤ, ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਦੇ ਹੋਣਗੇ। ਆਲਟਨ ਏਵੀਏਸ਼ਨ ਕੰਸਲਟੈਂਸੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2025 ਵਿੱਚ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਕੌਮਾਂਤਰੀ ਟ੍ਰੈਫਿਕ ਵਿੱਚ 8 ਫੀਸਦ ਦਾ ਵਾਧਾ ਹੋਇਆ ਹੈ, ਜੋ 6.8 ਫੀਸਦ ਦੀ ਵਿਸ਼ਵ ਪੱਧਰੀ ਵਿਕਾਸ ਦਰ ਨਾਲੋਂ ਕਿਤੇ ਵੱਧ ਹੈ। ਰਿਪੋਰਟ ’ਚ ਭਾਰਤ ਨੂੰ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉਭਰ ਰਹੇ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਦੱਸਿਆ ਗਿਆ।

ਪਰਿਵਾਰ ਨੂੰ ਡੁੱਬਣੋਂ ਬਚਾਇਆ

ਮੈਲਬਰਨ: ਆਸਟਰੇਲੀਆ ਦੇ ਤੱਟ ਤੋਂ ਸਮੁੰਦਰ ਵਿੱਚ ਵਹਿਣ ਮਗਰੋਂ 13 ਸਾਲ ਦੇ ਲੜਕੇ ਨੇ ਘੰਟਿਆਂਬੱਧੀ ਤੈਰ ਕੇ ਆਪਣੀ ਮਾਂ ਅਤੇ ਦੋ ਛੋਟੇ ਭੈਣ-ਭਰਾਵਾਂ ਦੀ ਜਾਨ ਬਚਾਅ ਲਈ। ਪੁਲੀਸ ਦੱਸਿਆ ਕਿ ਔਸਟਿਨ ਐਪਲਬੀ ਨੇ ਸ਼ੁੱਕਰਵਾਰ ਨੂੰ ਆਪਣੀ ਮਾਂ ਜੋਆਨ ਐਪਲਬੀ (47), ਭਰਾ ਬਿਊ (12) ਅਤੇ ਭੈਣ ਗਰੇਸ (8) ਨਾਲ ਪਾਣੀ ਵਿੱਚ ਘਿਰਨ ਮਗਰੋਂ ਚਾਰ ਕਿਲੋਮੀਟਰ ਤੈਰ ਕੇ ਕਿਨਾਰੇ ’ਤੇ ਮਦਦ ਲਈ ਅਲਾਰਮ ਵਜਾਇਆ। ਆਸਟਿਨ ਨੇ ਕਿਹਾ ਕਿ ਤੈਰਨ ਵਿੱਚ ਮੁਸ਼ਕਲ ਆਉਣ ਕਾਰਨ ਉਸ ਨੇ ਆਪਣੀ ਲਾਈਫ ਜੈਕਟ ਵੀ ਉਤਾਰ ਦਿੱਤੀ। ਉਸ ਨੇ ਦੱਸਿਆ ਕਿ ਸਮੁੰਦਰੀ ਲਹਿਰਾਂ ਦੌਰਾਨ ਲਗਪਗ ਚਾਰ ਘੰਟੇ ਤੱਕ ਤੈਰਦਿਆਂ ਉਸ ਨੇ ਆਪਣਾ ਧਿਆਨ ਹਾਂ ਪੱਖੀ ਵਿਚਾਰਾਂ ’ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ।

ਕਾਰਾਂ ਦੇ ਲੁਕਵੇਂ ਤਾਕੀ ਹੈਂਡਲਾਂ ’ਤੇ ਪਾਬੰਦੀ

ਹਾਂਗਕਾਂਗ: ਚੀਨ ਨੇ ਆਟੋਮੋਬੀਲ ਦੀ ਦੁਨੀਆ ਵਿੱਚ ਵੱਡਾ ਸੁਰੱਖਿਆ ਕਦਮ ਚੁੱਕਦਿਆਂ ਇਲੈਕਟ੍ਰਿਕ ਕਾਰਾਂ ਦੇ ਲੁਕਵੇਂ ਡੋਰ ਹੈਂਡਲਜ਼ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ ਜੋ ਅਗਲੇ ਸਾਲ ਤੋਂ ਲਾਗੂ ਹੋਵੇਗੀ। ਟੈਸਲਾ ਵਰਗੀਆਂ ਕੰਪਨੀਆਂ ਵੱਲੋਂ ਸ਼ੁਰੂ ਕੀਤੇ ਗਏ ਇਹ ਹੈਂਡਲ ਸੁਰੱਖਿਆ ਦੇ ਲਿਹਾਜ਼ ਨਾਲ ਖ਼ਤਰਨਾਕ ਮੰਨੇ ਜਾ ਰਹੇ ਹਨ।

Share: