India GCC Trade Deal: ਭਾਰਤ ਅਤੇ Gulf Cooperation Council ਨੇ ਮੁਕਤ ਵਪਾਰ ਸਮਝੌਤੇ ’ਤੇ ਸਾਂਝੇ ਬਿਆਨ ’ਤੇ ਕੀਤੇ ਦਸਤਖ਼ਤ

India GCC Trade Deal: ਭਾਰਤ ਅਤੇ Gulf Cooperation Council ਨੇ ਮੁਕਤ ਵਪਾਰ ਸਮਝੌਤੇ ’ਤੇ ਸਾਂਝੇ ਬਿਆਨ ’ਤੇ ਕੀਤੇ ਦਸਤਖ਼ਤ

ਨਵੀਂ ਦਿੱਲੀ: ਭਾਰਤ ਅਤੇ ਖਾੜੀ ਸਹਿਯੋਗ ਕੌਂਸਲ (GCC) ਨੇ ਮੰਗਲਵਾਰ ਨੂੰ ਇੱਥੇ ਭਾਰਤ-ਜੀ.ਸੀ.ਸੀ. ਮੁਕਤ ਵਪਾਰ ਸਮਝੌਤੇ (FTA) ਸਬੰਧੀ ਇੱਕ ਸਾਂਝੇ ਬਿਆਨ ’ਤੇ ਦਸਤਖ਼ਤ ਕੀਤੇ ਹਨ। ਇਸ ਮੌਕੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਸ ਨੂੰ ਦੋਵਾਂ ਧਿਰਾਂ ਵਿਚਕਾਰ ਰਿਸ਼ਤਿਆਂ ਦਾ ਇੱਕ ਮਹੱਤਵਪੂਰਨ ਪੜਾਅ ਦੱਸਦਿਆਂ ਕਿਹਾ ਕਿ ਸਾਂਝੇ ਇਤਿਹਾਸ ਅਤੇ ਸੱਭਿਆਚਾਰਕ ਸਾਂਝ ’ਤੇ ਟਿਕੇ ਇਨ੍ਹਾਂ ਸਬੰਧਾਂ ਨੂੰ ਇਸ ਸਮਝੌਤੇ ਨਾਲ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਅਜਿਹਾ ਮਜ਼ਬੂਤ ਵਪਾਰਕ ਢਾਂਚਾ ਦੋਵਾਂ ਖੇਤਰਾਂ ਲਈ ਲਾਹੇਵੰਦ ਸਾਬਤ ਹੋਵੇਗਾ।

ਜ਼ਿਕਰਯੋਗ ਹੈ ਕਿ ਜੀ.ਸੀ.ਸੀ. ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸਮੂਹ ਹੈ, ਜਿਸ ਨਾਲ ਵਿੱਤੀ ਸਾਲ 2024-25 ਵਿੱਚ ਦੁਵੱਲਾ ਵਪਾਰ 178.56 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਹ ਭਾਰਤ ਦੇ ਕੁੱਲ ਵਿਸ਼ਵ ਵਪਾਰ ਦਾ ਲਗਭਗ 15.42 ਫੀਸਦੀ ਹਿੱਸਾ ਬਣਦਾ ਹੈ। ਭਾਰਤ ਵੱਲੋਂ ਖਾੜੀ ਦੇਸ਼ਾਂ ਨੂੰ ਮੁੱਖ ਤੌਰ ’ਤੇ ਚੌਲ, ਇੰਜਨੀਅਰਿੰਗ ਦਾ ਸਾਮਾਨ, ਕੱਪੜੇ ਅਤੇ ਗਹਿਣੇ ਬਰਾਮਦ ਕੀਤੇ ਜਾਂਦੇ ਹਨ, ਜਦੋਂਕਿ ਉੱਥੋਂ ਕੱਚਾ ਤੇਲ, ਐਲ.ਐਨ.ਜੀ. ਅਤੇ ਪੈਟਰੋ ਕੈਮੀਕਲ ਮੰਗਵਾਏ ਜਾਂਦੇ ਹਨ। ਜੀ.ਸੀ.ਸੀ. ਦੇ ਸਕੱਤਰ ਜਨਰਲ ਅਲਬੁਦੈਵੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਕਾਰੋਬਾਰਾਂ ਵਿੱਚ ਭਰੋਸੇਯੋਗਤਾ ਵਧੇਗੀ ਅਤੇ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਭਾਰਤ ਵਿੱਚ ਵਿਦੇਸ਼ੀ ਸਿੱਧੇ ਨਿਵੇਸ਼ (FDI) ਵਿੱਚ ਵੀ ਵੱਡਾ ਵਾਧਾ ਹੋਵੇਗਾ।

Share: