ਸਰਕਾਰ ਦੀਵਾਲੀਆਪਨ ਸੋਧ ਬਿੱਲ ਲਿਆਵੇਗੀ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਸਰਕਾਰ ਦਾ ਇਰਾਦਾ 9 ਮਾਰਚ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੇ ਦੂਜੇ ਹਿੱਸੇ ’ਚ ਦੀਵਾਲੀਆਪਨ ਕੋਡ (ਆਈ ਬੀ ਸੀ) (ਸੋਧ) ਬਿੱਲ-2025 ਪੇਸ਼ ਕਰਨ ਦਾ ਹੈ, ਸੰਸਦੀ ਕਮੇਟੀ ਪਹਿਲਾਂ ਹੀ ਆਪਣੀ ਰਿਪੋਰਟ ਪੇਸ਼ ਕਰ ਚੁੱਕੀ ਹੈ। ਦੀਵਾਲੀਆਪਨ ਕਾਨੂੰਨ ’ਚ ਤਜਵੀਜ਼ ਕੀਤੀਆਂ ਸੋਧਾਂ ਕਾਰਵਾਈ ਦੀ ਸਮਾਂ ਬੱਧਤਾ ਤੇ ਅਸਰ ਨੂੰ ਹੋਰ ਬਿਹਤਰ ਬਣਾਉਣ ’ਚ ਸਹਾਇਕ ਹੋਣਗੀਆਂ ਅਤੇ ਨਾਲ ਹੀ ਭਾਰਤ ਦੇ ਦੀਵਾਲੀਆਪਨ ਪ੍ਰਬੰਧ ਨੂੰ ਵਿਸ਼ਵ ਪੱਧਰੀ ਬਣਾਉਣ ’ਚ ਵੀ ਮਦਦ ਕਰਨਗੀਆਂ। ਲੋਕ ਸਭਾ ’ਚ ਬਜਟ ਪੇਸ਼ ਕਰਨ ਤੋਂ ਇਕ ਦਿਨ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਸੰਸਦੀ ਕਮੇਟੀ ਨੇ ਆਈ ਬੀ ਸੀ ਨਾਲ ਸਬੰਧਤ ਤਜਵੀਜ਼ ਕੀਤੇ ਕਾਨੂੰਨ ’ਤੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ।

Share: