AAP ਦੀ Moga ਰੈਲੀ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਦੀ ਪੁਲੀਸ ਨਾਲ ਤਕਰਾਰ

AAP ਦੀ Moga ਰੈਲੀ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਦੀ ਪੁਲੀਸ ਨਾਲ ਤਕਰਾਰ

ਧਰਮਕੋਟ: ਪਿੰਡ ਕਿਸ਼ਨਪੁਰਾ ਕਲਾਂ ਪਾਸ ਅੱਜ ਤੜਕਸਾਰ ਪੁਲੀਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਤਨਾਮ ਸਿੰਘ ਪੰਨੂ ਅਤੇ ਬਲਵੰਤ ਸਿੰਘ ਬ੍ਰਾਹਮਕੇ ਦੀ ਅਗਵਾਈ ਹੇਠ ਕਿਸਾਨਾਂ ਦਾ ਕਾਫ਼ਲਾ ਮੋਗਾ ਨਜ਼ਦੀਕ ਪਿੰਡ ਕਿਲੀ ਚਹਿਲਾਂ ਵਿਚ ‘ਆਪ’ ਵਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦਾ ਵਿਰੋਧ ਕਰਨ ਜਾ ਰਿਹਾ ਸੀ। ਜਦੋਂ ਕਿਸਾਨਾਂ ਦਾ ਇਹ ਕਾਫ਼ਲਾ ਹਲਕੇ ਦੇ ਪਿੰਡ ਕਿਸ਼ਨਪੁਰਾ ਕਲਾਂ ਤੋਂ ਰਵਾਨਾ ਹੋਇਆ ਤਾਂ ਅੱਗੇ ਧਰਮਕੋਟ ਪੁਲੀਸ ਵਲੋਂ ਥਾਣਾ ਮੁਖੀ ਲਛਮਣ ਸਿੰਘ ਦੀ ਅਗਵਾਈ ਹੇਠ ਕਾਫ਼ਲੇ ਅੱਗੇ ਆਪਣੀ ਗੱਡੀ ਖੜ੍ਹੀ ਕਰਕੇ ਕਿਸਾਨਾਂ ਨੂੰ ਰੋਕ ਲਿਆ ਗਿਆ।

ਇਸ ਮੌਕੇ ਪੁਲੀਸ ਅਤੇ ਕਿਸਾਨਾਂ ਵਿਚਾਲੇ ਕੁਝ ਚਿਰ ਬਹਿਸਬਾਜ਼ੀ ਚੱਲਣ ਤੋਂ ਬਾਅਦ ਸੜਕ ਵਿਚਾਲੇ ਖੜ੍ਹੀ ਕੀਤੀ ਹੋਈ ਪੁਲੀਸ ਦੀ ਗੱਡੀ ਨੂੰ ਹਟਾਉਣ ਲਈ ਦੋਹਾਂ ਧਿਰਾਂ ਵਿਚਾਲੇ ਜ਼ੋਰ ਅਜ਼ਮਾਈ ਚੱਲ ਪਈ ਜੋ 15 ਮਿੰਟ ਜਾਰੀ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਪੁਲੀਸ ਵਾਹਨ ਨੂੰ ਸੜਕ ਤੋਂ ਪਾਸੇ ਕਰ ਦਿੱਤਾ। ਕਿਸਾਨ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਦੱਸਿਆ ਕਿ ਪੁਲੀਸ ਰੋਕਾਂ ਦੇ ਬਾਵਜੂਦ ‘ਆਪ’ ਦੀ ਰੈਲੀ ਵਿੱਚ ਪੁੱਜ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਵਿਰੋਧ ਪ੍ਰਦਰਸ਼ਨ ਜ਼ਰੂਰ ਕੀਤਾ ਜਾਵੇਗਾ।

Share: