India-Pakistan ਮੈਚ ਦੌਰਾਨ ਮੀਂਹ ਦੀ ਸੰਭਾਵਨਾ

India-Pakistan ਮੈਚ ਦੌਰਾਨ ਮੀਂਹ ਦੀ ਸੰਭਾਵਨਾ

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਹਾਈ-ਵੋਲਟੇਜ ਵਿਸ਼ਵ ਕੱਪ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਟੀ-20 ਵਿਸ਼ਵ ਕੱਪ ਦੇ ਗਰੁੱਪ ਸਟੇਜ ਵਿੱਚ ਦੋਵੇਂ ਟੀਮਾਂ 15 ਫਰਵਰੀ ਨੂੰ ਕੋਲੰਬੋ ਵਿੱਚ ਆਹਮੋ-ਸਾਹਮਣੇ ਹੋਣ ਵਾਲੀਆਂ ਹਨ ਪਰ ਮੌਸਮ ਵਿਭਾਗ ਨੇ ਉਸ ਦਿਨ ਮੀਂਹ ਪੈੈਣ ਦੀ ਪੇਸ਼ੀਨਗੋਈ ਕੀਤੀ ਹੈ। ਜੇਕਰ ਮੀਂਹ ਪੈਂਦਾ ਹੈ, ਤਾਂ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਇਸ ਵੱਡੇ ਮੁਕਾਬਲੇ ਦਾ ਆਨੰਦ ਲੈਣ ਤੋਂ ਖੁੰਝ ਸਕਦੇ ਹਨ। ਇਹ ਪਤਾ ਲੱਗਿਆ ਹੈ ਕਿ ਭਾਰਤੀ ਟੀਮ ਕੋਲੰਬੋ ਲਈ ਰਵਾਨਾ ਹੋ ਗਈ ਹੈ। ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ; ਭਾਰਤ ਨੇ ਮੁੰਬਈ ਵਿੱਚ ਅਮਰੀਕਾ ਨੂੰ ਅਤੇ ਦਿੱਲੀ ਵਿੱਚ ਨਾਮੀਬੀਆ ਨੂੰ ਹਰਾ ਕੇ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ ਹਨ। ਦੂਜੇ ਪਾਸੇ, ਪਾਕਿਸਤਾਨ ਦੀ ਟੀਮ ਆਪਣੇ ਸਾਰੇ ਮੈਚ ਕੋਲੰਬੋ ਵਿੱਚ ਹੀ ਖੇਡ ਰਹੀ ਹੈ ਅਤੇ ਉਸ ਨੇ ਵੀ ਅਮਰੀਕਾ ਅਤੇ ਨੀਦਰਲੈਂਡ ਨੂੰ ਸ਼ੁਰੂਆਤੀ ਮੁਕਾਬਲਿਆਂ ਵਿੱਚ ਹਰਾਇਆ ਹੈ। ਸਮ ਵਿਭਾਗ ਅਨੁਸਾਰ 15 ਫਰਵਰੀ ਨੂੰ ਪੂਰੇ 24 ਘੰਟੇ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਮੀਂਹ ਪੈਣ ਦੇ ਆਸਾਰ ਸਵੇਰ ਵੇਲੇ ਜ਼ਿਆਦਾ ਹਨ ਜਦਕਿ ਮੈਚ ਦੌਰਾਨ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਫਿਲਹਾਲ ਪ੍ਰਸ਼ੰਸਕ ਇਹੀ ਦੁਆ ਕਰ ਰਹੇ ਹਨ ਕਿ ਮੌਸਮ ਸਾਫ਼ ਰਹੇ ਅਤੇ ਉਨ੍ਹਾਂ ਨੂੰ ਪੂਰਾ ਮੈਚ ਦੇਖਣ ਨੂੰ ਮਿਲੇ। ਇਸ ਤੋਂ ਇਲਾਵਾ ਭਾਰਤ ਪਾਕਿਸਤਾਨ ਮੈਚ ਲਈ ਪ੍ਰਸੰਸਕਾਂ ਵਿਚ ਖਾਸਾ ਉਤਸ਼ਾਹ ਹੈ ਤੇ ਮੁੰਬਈ ਤੋਂ ਕੋਲੰਬੋ ਹਵਾਈ ਉਡਾਣ ਦੇ ਕਿਰਾਏ ਅਸਮਾਨੀਂ ਚੜ੍ਹ ਗਏ ਹਨ।

Share: