ਕੋਲੰਬੋ: ਆਸਟਰੇਲੀਆ ਨੇ ਨੇਥਨ ਐਲਿਸ ਅਤੇ ਐਡਮ ਜੰਪਾ ਦੀ ਕਿਫਾਇਤੀ ਗੇਂਦਬਾਜ਼ੀ ਦੀ ਬਦੌਲਤ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਮੈਚ ਵਿੱਚ ਆਇਰਲੈਂਡ ਨੂੰ 67 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿੱਚ ਜਿੱਤ ਨਾਲ ਆਗਾਜ਼ ਕੀਤਾ।
ਐਲਿਸ (12 ਦੌੜਾਂ ਦੇ ਕੇ) ਅਤੇ ਐਡਮ ਜੰਪਾ ਨੇ (23 ਦੌੜਾਂ ਦੇ ਕੇ) ਚਾਰ-ਚਾਰ ਵਿਕਟਾਂ ਲਈਆਂ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹਰਫਨਮੌਲਾ ਮਾਰਕਸ ਸਟੋਈਨਿਸ (45 ਦੌੜਾਂ) ਅਤੇ ਮੈਥਿਊ ਰੈਨਸ਼ਾਅ (37 ਦੌੜਾਂ) ਦੀ ਮਦਦ ਨਾਲ ਛੇ ਵਿਕਟਾਂ ’ਤੇ 182 ਦੌੜਾਂ ਬਣਾਈਆਂ। ਆਇਰਲੈਂਡ ਦੀ ਟੀਮ ਟੀਚੇ ਦਾ ਪਿੱਛਾ ਕਰਦਿਆਂ 16.5 ਓਵਰਾਂ ਵਿੱਚ ਨੌਂ ਵਿਕਟਾਂ ’ਤੇ 115 ਦੌੜਾਂ ਹੀ ਬਣਾ ਸਕੀ। ਆਇਰਲੈਂਡ ਦਾ ਕਪਤਾਨ ਪਾਲ ਸਟਰਲਿੰਗ ਇੱਕ ਗੇਂਦ ਖੇਡਣ ਮਗਰੋਂ ਰਿਟਾਇਰਡ ਹਰਟ ਹੋ ਗਿਆ ਅਤੇ ਮੁੜ ਬੱਲੇਬਾਜ਼ੀ ਲਈ ਨਹੀਂ ਉਤਰਿਆ। ਜਾਰਜ ਡੌਕਰੇਲ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਕੋਈ ਵੀ ਬੱਲੇਬਾਜ਼ ਆਸਟਰੇਲਿਆਈ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕਿਆ।

