ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅਮਰੀਕੀ ਟੈਰਿਫ ਕਾਰਨ ਕੱਪੜਾ ਬਰਾਮਦਕਾਰਾਂ ਨੂੰ ਨੁਕਸਾਨ ਹੋ ਰਿਹਾ ਹੈ। ਭਾਰਤ ਲਈ ਅਮਰੀਕਾ ਨਾਲ ਵਪਾਰ ਸਮਝੌਤਾ ਕਰਨਾ ਬਹੁਤ ਜ਼ਰੂਰੀ ਹੈ ਜਿਸ ’ਚ ਭਾਰਤੀ ਕਾਰੋਬਾਰਾਂ ਤੇ ਕਿਰਤੀਆਂ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਆਪਣੀ ਕਮਜ਼ੋਰੀ’ ਨੂੰ ਅਰਥਚਾਰੇ ’ਤੇ ਹੋਰ ਅਸਰ ਪਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਸ੍ਰੀ ਗਾਂਧੀ ਨੇ ਹਰਿਆਣਾ ਦੀ ਕੱਪੜਾ ਫੈਕਟਰੀ ਦੇ ਹਾਲੀਆ ਦੌਰੇ ਦੀ ਵੀਡੀਓ ਐਕਸ ’ਤੇ ਸਾਂਝੀ ਕਰਦਿਆਂ ਕਿਹਾ, ‘‘50 ਫੀਸਦ ਅਮਰੀਕੀ ਟੈਰਿਫ ਅਤੇ ਬੇਯਕੀਨੀ ਭਾਰਤੀ ਕੱਪੜਾ ਬਰਾਮਦਕਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਇਹ ਸਾਡੇ ‘ਮ੍ਰਿਤ ਅਰਥਚਾਰੇ’ ਦੀ ਸੱਚਾਈ ਹੈ।’’
Posted inNew Delhi
ਅਮਰੀਕੀ ਟੈਰਿਫ ਕਾਰਨ ਕੱਪੜਾ ਸਨਅਤ ਨੂੰ ਨੁਕਸਾਨ: ਰਾਹੁਲ

