ਦੁਬਈ: ਦੁਬਈ ਹਵਾਈ ਅੱਡੇ ਦੀ ਵੈੱਬਸਾਈਟ ਅਨੁਸਾਰ ਦੁਬਈ ਅਤੇ ਇਰਾਨ ਦੇ ਕਈ ਸ਼ਹਿਰਾਂ ਦਰਮਿਆਨ ਅੱਜ ਜਾਣ ਤੇ ਆਉਣ ਵਾਲੀਆਂ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਫਲਾਈ ਦੁਬਈ ਨੇ ਦੱਸਿਆ ਹੈ ਕਿ ਉਸ ਦੀਆਂ 17 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਵੈੱਬਸਾਈਟ ਵਿਚ ਉਡਾਣਾਂ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਵੀਰਵਾਰ ਨੂੰ ਇਰਾਨ ਵਿੱਚ ਦੇਸ਼ ਵਿਆਪੀ ਇੰਟਰਨੈੱਟ ਬਲੈਕਆਊਟ ਕਾਰਨ ਇਹ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਤੇ ਅਧਿਕਾਰੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਰਾਨ ਵਿਚ ਆਰਥਿਕ ਸਮੱਸਿਆਵਾਂ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਸੰਬਰ ਦੇ ਅੰਤ ਵਿੱਚ ਸ਼ੁਰੂ ਹੋਏ ਸਨ ਤੇ ਇਹ ਪ੍ਰਦਰਸ਼ਨ ਹੁਣ ਵੀ ਜਾਰੀ ਹਨ। ਇਸ ਤੋਂ ਇਲਾਵਾ ਤੁਰਕੀ ਮੀਡੀਆ ਨੇ ਕਿਹਾ ਹੈ ਕਿ ਤੁਰਕੀ ਏਅਰਲਾਈਨਜ਼ ਨੇ 17 ਉਡਾਣਾਂ ਰੱਦ ਕੀਤੀਆਂ। ਤੁਰਕੀ ਦੀ ਅਜੇਟ ਨੇ ਛੇ ਉਡਾਣਾਂ ਰੱਦ ਕੀਤੀਆਂ ਅਤੇ ਬਜਟ ਕੈਰੀਅਰ ਪੈਗਾਸਸ ਏਅਰਲਾਈਨਜ਼ ਨੇ ਸ਼ੁੱਕਰਵਾਰ ਨੂੰ ਈਰਾਨੀ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਵੈੱਬਸਾਈਟ ਨੇ ਦਿਖਾਇਆ ਕਿ ਕਤਰ ਦੇ ਦੋਹਾ ਅਤੇ ਤਹਿਰਾਨ ਵਿਚਕਾਰ ਸ਼ੁੱਕਰਵਾਰ ਨੂੰ ਨਿਰਧਾਰਤ ਘੱਟੋ-ਘੱਟ ਦੋ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਹਵਾਈ ਅੱਡਿਆਂ ’ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Posted inUAE
ਦੁਬਈ ਅਤੇ ਇਰਾਨ ਦਰਮਿਆਨ ਵੱਡੀ ਗਿਣਤੀ ਉਡਾਣਾਂ ਰੱਦ

