ਭਾਰਤ ਵੱਲੋਂ ਅਮਰੀਕੀ ਸਕੱਤਰ ਲੂਟਨਿਕ ਦਾ ਦਾਅਵਾ ਰੱਦ

ਭਾਰਤ ਵੱਲੋਂ ਅਮਰੀਕੀ ਸਕੱਤਰ ਲੂਟਨਿਕ ਦਾ ਦਾਅਵਾ ਰੱਦ

ਭਾਰਤ ਨੇ ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਦੀ ਟਿੱਪਣੀ ਨੂੰ ਅੱਜ ਗਲਤ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਲੂਟਨਿਕ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਦਰਮਿਆਨ ਪ੍ਰਸਤਾਵਿਤ ਵਪਾਰ ਸੌਦਾ ਪਿਛਲੇ ਸਾਲ ਇਸ ਕਰ ਕੇ ਸਿਰੇ ਨਹੀਂ ਚੜ੍ਹਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਟੈਲੀਫੋਨ ਨਹੀਂ ਕੀਤਾ ਸੀ। ਨਵੀਂ ਦਿੱਲੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਲਾਭਦਾਇਕ ਵਪਾਰ ਸੌਦੇ ਨੂੰ ਪੂਰਾ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਇਸ ਲਈ ਸ੍ਰੀ ਮੋਦੀ ਅਤੇ ਟਰੰਪ ਦੀ 2025 ਵਿੱਚ ਅੱਠ ਵਾਰ ਫੋਨ ’ਤੇ ਗੱਲਬਾਤ ਕੀਤੀ ਜਿਸ ਵਿੱਚ ਵੱਖ-ਵੱਖ ਪਹਿਲੂਆਂ ਨੂੰ ਵਿਚਾਰਿਆ ਗਿਆ। ਟਰੰਪ ਵਲੋਂ ਭਾਰਤ ’ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਵਿਚ ਰੁਕਾਵਟ ਆ ਗਈ। ਇਸ ਟੈਰਿਫ ਵਿੱਚ ਰੂਸੀ ਕੱਚੇ ਤੇਲ ਦੀ ਖਰੀਦ ਲਈ 25 ਫੀਸਦੀ ਦੀ ਵਾਧੂ ਡਿਊਟੀ ਵੀ ਸ਼ਾਮਲ ਹੈ।

Share: