ਇਰਾਨੀ ਹਵਾਈ ਖੇਤਰ ਹੋਣ ਕਾਰਨ ਅਮਰੀਕਾ ਜਾਣ ਵਾਲੀਆਂ ਉਡਾਣਾਂ ਰੱਦ

ਇਰਾਨੀ ਹਵਾਈ ਖੇਤਰ ਹੋਣ ਕਾਰਨ ਅਮਰੀਕਾ ਜਾਣ ਵਾਲੀਆਂ ਉਡਾਣਾਂ ਰੱਦ

ਨਵੀਂ ਦਿੱਲੀ: ਇਰਾਨ ਦੇ ਹਵਾਈ ਖੇਤਰ ਅਚਾਨਕ ਬੰਦ ਕਰ ਦਿੱਤੇ ਜਾਣ ਕਾਰਨ ਏਅਰ ਇੰਡੀਆ ਨੇ ਅਮਰੀਕਾ ਲਈ ਘੱਟੋ-ਘੱਟ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਯੂਰਪ ਜਾਣ ਵਾਲੀਆਂ ਕੁਝ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ। ਰੱਦ ਕੀਤੀਆਂ ਉਡਾਣਾਂ ਵਿੱਚ ਦਿੱਲੀ ਤੋਂ ਨਿਊਯਾਰਕ ਤੇ ਨਿਊਆਰਕ ਲਈ ਦੋ ਅਤੇ ਮੁੰਬਈ ਤੋਂ ਨਿਊਯਾਰਕ ਲਈ ਇੱਕ ਉਡਾਣ ਸਾਮਲ ਹੈ।

ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਡਾਣਾਂ ਦੇ ਰੂਟ ਬਦਲੇ ਗਏ ਹਨ। ਇਰਾਨੀ ਹਵਾਈ ਖੇਤਰ ਦੀ ਥਾਂ ਹੁਣ ਇਰਾਕ ਰਾਹੀਂ ਉਡਾਣਾਂ ਭੇਜੀਆਂ ਜਾ ਰਹੀਆਂ ਹਨ, ਜਿਸ ਨਾਲ ਯਾਤਰਾ ਦਾ ਸਮਾਂ ਵਧ ਰਿਹਾ ਹੈ। ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਪਹਿਲਾਂ ਹੀ ਕਈ ਉਡਾਣਾਂ ਲੰਮੇ ਰਾਹ ਤੋਂ ਚੱਲ ਰਹੀਆਂ ਹਨ। ਏਅਰ ਇੰਡੀਆ ਅਨੁਸਾਰ ਜਿਨ੍ਹਾਂ ਉਡਾਣਾਂ ਲਈ ਬਦਲਵਾਂ ਰੂਟ ਸੰਭਵ ਨਹੀਂ ਹੈ, ਉਨ੍ਹਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਅਤੇ ਅਚਾਨਕ ਆਈ ਰੁਕਾਵਟ ਕਾਰਨ ਯਾਤਰੀਆਂ ਦੀ ਅਸੁਵਿਧਾ ਲਈ ਅਧਿਕਾਰੀਆਂ ਨੇ ਅਫ਼ਸੋਸ ਜ਼ਾਹਰ ਕੀਤਾ ਹੈ।

Share: