ਅਮਰੀਕਾ ਦੇ ਮੌਜੂਦਾ ਹਾਲਾਤ ਚਿੰਤਾਜਨਕ: ਪਦਮਾ ਲਕਸ਼ਮੀ

ਅਮਰੀਕਾ ਦੇ ਮੌਜੂਦਾ ਹਾਲਾਤ ਚਿੰਤਾਜਨਕ: ਪਦਮਾ ਲਕਸ਼ਮੀ

ਨਿਊਯਾਰਕ: ਭਾਰਤੀ ਮੂਲ ਦੀ ਅਮਰੀਕੀ ਟੀ ਵੀ ਕਲਾਕਾਰ ਅਤੇ ਭੋਜਨ ਮਾਹਿਰ ਪਦਮਾ ਲਕਸ਼ਮੀ ਨੇ ਅਮਰੀਕਾ ਦੇ ਮੌਜੂਦਾ ਹਾਲਾਤ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਇਸ ਸਮੇਂ ਨੂੰ ‘ਹਨੇਰ ਭਰਿਆ ਦੌਰ’ ਕਰਾਰ ਦਿੰਦਿਆਂ ਕਿਹਾ ਕਿ ਰੌਸ਼ਨੀ ਆਉਣ ਤੋਂ ਪਹਿਲਾਂ ਇਹ ਹਨੇਰਾ ਹੋਰ ਗੂੜ੍ਹਾ ਹੋ ਸਕਦਾ ਹੈ। ਏਸ਼ੀਆ ਸੁਸਾਇਟੀ ਅਤੇ ‘ਦਿ ਕਲਚਰ ਟ੍ਰੀ’ ਦੇ ਸਮਾਗਮ ਦੌਰਾਨ ਲਕਸ਼ਮੀ ਨੇ ਆਪਣੀ ਨਵੀਂ ਕਿਤਾਬ ‘ਪਦਮਾਜ਼ ਆਲ ਅਮੈਰੀਕਨ: ਟੇਲਜ਼, ਟਰੈਵਲਜ਼ ਐਂਡ ਰੈਸਿਪੀਜ਼ ਫਰੌਮ ਟੇਸਟ ਦਿ ਨੇਸ਼ਨ ਐਂਡ ਬਿਓਂਡ’ ਬਾਰੇ ਚਰਚਾ ਕੀਤੀ। ਇਹ ਕਿਤਾਬ ਅਮਰੀਕਾ ਦੀ ਅਮੀਰ ਰਸੋਈ ਕਲਾ ਅਤੇ ਪਰਵਾਸੀਆਂ ਦੀ ਵਿਭਿੰਨਤਾ ਨੂੰ ਸਮਰਪਿਤ ਹੈ। ਲਕਸ਼ਮੀ ਨੇ ਕਿਹਾ ਕਿ ਅੱਜ ਜਦੋਂ ਪਰਵਾਸੀ ਵਿਰੋਧੀ ਭਾਵਨਾਵਾਂ ਵਧ ਰਹੀਆਂ ਹਨ, ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੀ ਕਿਤਾਬ ਵੱਖ-ਵੱਖ ਭਾਈਚਾਰਿਆਂ ਨੂੰ ਇੱਕ-ਦੂਜੇ ਦੇ ਨੇੜੇ ਲਿਆਏਗੀ। ਉਨ੍ਹਾਂ ਕਿਹਾ ਕਿ ਅਕਸਰ ਲੋਕ ਇਕੱਠੇ ਰਹਿੰਦੇ ਹੋਏ ਵੀ ਵੱਖਰੀ ਬੋਲੀ, ਖਾਣੇ ਅਤੇ ਧਰਮ ਕਾਰਨ ਇੱਕ-ਦੂਜੇ ਨਾਲ ਗੱਲ ਕਰਨ ਤੋਂ ਝਿਜਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਤ ਵਿੱਚ ਸਭ ਦੀਆਂ ਇੱਛਾਵਾਂ ਸਾਂਝੀਆਂ ਹਨ। ਹਰ ਕੋਈ ਆਪਣੇ ਬਜ਼ੁਰਗਾਂ ਦੀ ਸੰਭਾਲ, ਬੱਚਿਆਂ ਦੀ ਤਰੱਕੀ ਅਤੇ ਸਿਰ ’ਤੇ ਛੱਤ ਚਾਹੁੰਦਾ ਹੈ। ਇਹ ਕੋਈ ਚੀਨੀ ਜਾਂ ਕੋਲੰਬੀਅਨ ਕਦਰਾਂ-ਕੀਮਤਾਂ ਨਹੀਂ, ਸਗੋਂ ਸਾਂਝੀਆਂ ਇਨਸਾਨੀ ਕਦਰਾਂ-ਕੀਮਤਾਂ ਹਨ।

Share: