ਠੰਢ ਨੇ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਕੌਮੀ ਰਾਜਧਾਨੀ ਵਿਚ ਅੱਜ ਤਾਪਮਾਨ 3 ਡਿਗਰੀ ਸੈਲਸੀਅਸ ਪੁੱਜ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਪਿਛਲੇ 3 ਸਾਲਾਂ ਦਰਮਿਆਨ ਮੰਗਲਵਾਰ ਦੀ ਅੱਜ ਦੀ ਸਵੇਰ ਸਭ ਤੋਂ ਠੰਢੀ ਰਹੀ। ਸਫ਼ਦਰਜੰਗ ਵਿਚ ਤਾਪਮਾਨ 4.4 ਡਿਗਰੀ ਰਿਹਾ, ਪਾਲਮ ਵਿਚ ਪਾਰਾ 4 ਡਿਗਰੀ ਤੱਕ ਪੁੱਜਿਆ। ਆਯਾਨਗਰ ਵਿਚ ਵੀ ਤਾਪਮਾਨ 3.2 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸੀਤ ਲਹਿਰ ਦਾ ਕਹਿਰ ਹਾਲੇ ਜਾਰੀ ਰਹੇਗਾ। ਦਿੱਲੀ ਵਿਚ ਹਵਾ ਦਾ ਮਿਆਰ ਹੋਰ ਵੀ ਖਰਾਬ ਹੋ ਚੁੱਕਿਆ ਹੈ। ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 337 ਦਰਜ ਕੀਤਾ ਗਿਆ, ਜੋ ਕਿ ਦਿੱਲੀ ਵਾਸੀਆਂ ਦੀਆਂ ਮੁਸ਼ਕਲਾਂ ਹੋਰ ਵਧਾ ਰਿਹਾ ਹੈ।
Posted inNew Delhi
ਦਿੱਲੀ ’ਚ ਠੰਢ ਦਾ ਕਹਿਰ; ਪਾਰਾ ਡਿੱਗਿਆ

