ਮਹਾਕੁੰਭ ਮੇਲਾ ਖੇਤਰ ਵਿੱਚ ਮੁੜ ਤੋਂ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚਿਆ ਅੱਗ ਬੁਝਾਊ ਦਸਤਾ

ਮਹਾਕੁੰਭ ਮੇਲਾ ਖੇਤਰ ਵਿੱਚ ਮੁੜ ਤੋਂ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚਿਆ ਅੱਗ ਬੁਝਾਊ ਦਸਤਾ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਵੀਰਵਾਰ ਨੂੰ ਮਹਾਕੁੰਭ ਮੇਲਾ ਖੇਤਰ ਵਿੱਚ ਅੱਗ ਲੱਗ ਗਈ। ਹਾਲਾਂਕਿ, ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਅੱਗ ਲੱਗਣ ਦੀ ਇਹ ਘਟਨਾ ਪੀਪਾ ਪੁਲ ਨੰਬਰ 18 ਨੇੜੇ ਵਾਪਰੀ। ਆਰਏਐਫ, ਯੂਪੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਕੀਤਾ। ਇਹ ਅੱਗ ਸੈਕਟਰ 18, ਸ਼ੰਕਰਾਚਾਰੀਆ ਮਾਰਗ ‘ਤੇ ਸਥਿਤ ਹਰੀਹਰਾਨੰਦ ਕੈਂਪ ਵਿੱਚ ਲੱਗੀ।

Share: