ਪ੍ਰਯਾਗਰਾਜ : ਬੁੱਧਵਾਰ ਤੜਕੇ ਸ਼ੁਰੂ ਹੋਏ ਮਾਘੀ ਪੂਰਨਿਮਾ ਦੇ ਪਵਿੱਤਰ ਇਸ਼ਨਾਨ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਮਹਾਕੁੰਭ ਮੇਲਾ ਖੇਤਰ ਵਿੱਚ ਇਕੱਠੇ ਹੋਏ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਖਨਊ ਤੋਂ ਸਮਾਗਮ ਦੀ ਨਿਗਰਾਨੀ ਕਰ ਰਹੇ ਸਨ। ਜ਼ਿਕਰਯੋਵ ਹੈ ਕਿ ਮਾਘੀ ਪੂਰਨਿਮਾ ਇਸ਼ਨਾਨ ਦੇ ਨਾਲ ਹੀ ਮਹੀਨਾ ਭਰ ਚੱਲਿਆ ਕਲਪਵਾਸ ਵੀ ਖਤਮ ਹੋ ਜਾਵੇਗਾ ਅਤੇ ਲਗਭਗ 10 ਲੱਖ ਕਲਪਵਾਸੀ ਮਹਾਂਕੁੰਭ ਨੂੰ ਛੱਡਣਾ ਸ਼ੁਰੂ ਕਰ ਦੇਣਗੇ।
ਸਵੇਰੇ ਤੋਂ ਹੀ ਇਸ਼ਨਾਨ ਸ਼ੁਰੂ ਹੋਣ ਤੋਂ ਬਾਅਦ ਲੱਖਾਂ ਸ਼ਰਧਾਲੂ ਤ੍ਰਿਵੇਣੀ ਸੰਗਮ ਅਤੇ ਹੋਰ ਘਾਟਾਂ ’ਤੇ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ। ਕੁੰਭ ਦੇ ਐਸਐਸਪੀ ਰਾਜੇਸ਼ ਦਿਵੇਦੀ ਨੇ ਕਿਹਾ, “ਭਗਤਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਅਸੀਂ ਸਾਰੇ (ਭੀੜ) ਦਬਾਅ ਵਾਲੇ ਪੁਆਇੰਟਾਂ ਦਾ ਧਿਆਨ ਰੱਖ ਰਹੇ ਹਾਂ।”
ਮੁੱਖ ਮੰਤਰੀ ਆਦਿਤਿਆਨਾਥ ਨੇ ‘ਐਕਸ’ ’ਤੇ ਪੋਸਟ ਕਰਦਿਆਂ ਪਵਿੱਤਰ ਇਸ਼ਨਾਨ ਉਤਸਵ ’ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਲਈ ਪ੍ਰਯਾਗਰਾਜ ਦੇ ਏਡੀਜੀ ਭਾਨੂ ਭਾਸਕਰ ਨੇ ਕਿਹਾ ਕਿ ਹਰ ਜਗ੍ਹਾ ’ਤੇ ਵਿਸ਼ੇਸ਼ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਦੇ ਸਮੇਂ ਵਿਚ ਇਸ਼ਨਾਨ ਦੀ ਰਸਮ ਪੂਰੀ ਹੋ ਸਕੇ।