ਪਠਾਨਕੋਟ: ਦੇਵ-ਭੂਮੀ ਹਿਮਾਚਲ ਜਿਸ ਨੂੰ ਦੇਵਾਂ ਦੀ ਧਰਤੀ ਕਿਹਾ ਜਾਂਦਾ ਹੈ। ਉਥੇ ਹਰ ਸਾਲ ਮਨੀਮਹੇਸ਼ ਦੀ ਯਾਤਰਾ ਹੁੰਦੀ ਹੈ ਜੋ ਕਿ ਕਰੀਬ ਇਕ ਮਹੀਨੇ ਤੱਕ ਚਲਦੀ ਹੈ। ਭਗਵਾਨ ਭੋਲੇ ਨਾਥ ਦੇ ਦਰਸ਼ਨਾਂ ਦੇ ਲਈ ਵਖੋ-ਵੱਖ ਸੂਬਿਆਂ ਤੋਂ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦੇ ਹਨ ਅਤੇ ਇਸ ਸਾਲ ਵੀ ਮਨ ‘ਚ ਸ਼ਰਧਾ ਲੈਕੇ ਸ਼ਰਧਾਲੂ ਪਠਾਨਕੋਟ ਤੋਂ ਰਵਾਨਾ ਹੋਏ ਪਰ ਉਹਨਾਂ ਵਿਚੋਂ ਕੁਝ ਸ਼ਰਧਾਲੂ ਆਪਣੀ ਯਾਤਰਾ ਪੁਰੀ ਨਹੀਂ ਕਰ ਸਕੇ। ਜਾਣਕਾਰੀ ਅਨੁਸਾਰ ਰਾਹ ‘ਚ ਹਾਦਸਾ ਹੋ ਜਾਣ ਕਾਰਨ ਚਾਰ ਸ਼ੁਰਧਾਲੂਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅੱਜ ਮ੍ਰਿਤਕਾਂ ਦੀਆਂ ਦੇਹਾਂ ਪਠਾਨਕੋਟ ਲਿਆਂਦੀਆਂ ਗਈਆਂ, ਜਿਥੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ ਅਤੇ ਲੋਕਾਂ ਵਲੋਂ ਨਮ ਅੱਖਾਂ ਦੇ ਨਾਲ ਉਨਾਂ ਨੂੰ ਅਲਵਿਦਾ ਕੀਤਾ ਗਿਆ। ਇਸ ਦੌਰਾਨ ਚਾਰਾਂ ਮ੍ਰਿਤਕਾਂ ਦੇ ਇੱਕੋਂ ਸਮੇਂ ਇੱਕ ਜਗ੍ਹਾ ‘ਤੇ ਸਿਵੇ ਬਲੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋਈ ਹੈ। ਜਿਸ ਕਾਰਨ ਪਠਾਨਕੋਟ ‘ਚ ਸੋਗ ਦਾ ਮਾਹੌਲ ਹੈ, ਕਿਉਂਕਿ ਸਾਰੇ ਮ੍ਰਿਤਕ ਪਠਾਨਕੋਟ ਦੇ ਰਹਿਣ ਵਾਲੇ ਸੀ ਤੇ ਉਨ੍ਹਾਂ ਦਾ ਇਕੱਠਿਆ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ।