ਸੈਂਟਰਲ ਟਾਊਨ ਵਿਖ਼ੇ 7ਮਿੰਟਾ ਵਿੱਚ ਚੋਰ ਕਰ ਗਏ ਲੱਖਾਂ ਤੇ ਹੱਥ ਸਾਫ…

ਸੈਂਟਰਲ ਟਾਊਨ ਵਿਖ਼ੇ 7ਮਿੰਟਾ ਵਿੱਚ ਚੋਰ ਕਰ ਗਏ ਲੱਖਾਂ ਤੇ ਹੱਥ ਸਾਫ…

ਜਲੰਧਰ :ਮਹਾਨਗਰ ‘ਚ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੋਮਵਾਰ ਨੂੰ ਸੈਂਟਰਲ ਟਾਊਨ ਰੋਡ ‘ਤੇ ਸਥਿਤ ਊਸ਼ਾ ਪੈਲੇਸ ਨਾਂ ਦੀ ਦੁਕਾਨ ‘ਤੇ ਵਾਪਰੀ। ਦੁਕਾਨ ਦੇ ਮਾਲਕ ਅਭਿਨਵ ਗੁਪਤਾ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਦੇਖਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ, ਤਾਂ ਮੈਨੂੰ ਦੁਕਾਨ ‘ਚ ਚੋਰੀ ਹੋਣ ਦਾ ਸ਼ੱਕ ਹੋਇਆ, ਜਦੋਂ ਮੈਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੇਖਿਆ ਕਿ 3.5 ਲੱਖ ਬੈਗ ਵਿੱਚੋਂ ਗਾਇਬ ਸੀ। ਇਸ ਤੋਂ ਬਾਅਦ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ‘ਤੇ ਨਜ਼ਰ ਮਾਰੀ ਤਾਂ 3 ਚੋਰ ਚਿੱਟੇ ਰੰਗ ਦੀ ਸਵਿਫਟ ‘ਚ ਦਿਖਾਈ ਦੇ ਰਹੇ ਹਨ, ਜਿਨ੍ਹਾਂ ‘ਚੋਂ 2 ਦੁਕਾਨ ਦੇ ਅੰਦਰ ਸਨ ਅਤੇ ਇਕ ਕਾਰ ‘ਚ ਬੈਠਾ ਸੀ, ਇਕ ਚੋਰ ਪਹਿਲਾਂ ਬਾਹਰ ਨਿਕਲਿਆ ਅਤੇ ਉਸਨੇ ਨਾਲ ਲੱਗੀ ਲਾਈਟ ਤੋੜੀ ਤੇ ਫਿਰ ਉਹਨਾਂ ਤਾਲੇ ਤੋੜੇ ਅਤੇ ਚੋਰੀ ਨੂੰ ਅੰਜ਼ਾਮ ਦਿੰਦਿਆਂ ਚੋਰ ਲਗਭਗ 7ਮਿੰਟ ਦੁਕਾਨ ਵਿੱਚ ਰਹੇ, ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ 3ਦੀ ਪੁਲਿਸ ਆਲੇ ਦੁਆਲੇ ਦੇ cctv ਚੈੱਕ ਕਰ ਰਹੀ ਹੈ।

Share: