ਕਾਲੀਆ ਕਲੋਨੀ ਵਿਖ਼ੇ ਘਰ ਦੇ ਬਾਹਰ ਖੜਾ ਦੁਪਹੀਆ ਵਾਹਨ ਲੈ ਉੱਡੇ ਚੋਰ.. ਮਹਾਨਗਰ ਜਲੰਧਰ ਵਿੱਚ LAW & ORDER ਬਿਲਕੁਲ ਬੇਕਾਰ…

ਕਾਲੀਆ ਕਲੋਨੀ ਵਿਖ਼ੇ ਘਰ ਦੇ ਬਾਹਰ ਖੜਾ ਦੁਪਹੀਆ ਵਾਹਨ ਲੈ ਉੱਡੇ ਚੋਰ..  ਮਹਾਨਗਰ ਜਲੰਧਰ ਵਿੱਚ LAW & ORDER ਬਿਲਕੁਲ ਬੇਕਾਰ…
  1. ਚੋਰੀ ਹੋਏ ਮੋਟਰਸਾਈਕਲ ਦਾ ਮਾਲਿਕ ਸੰਨੀ ਕੁਮਾਰ ਜਾਣਕਾਰੀ ਦਿੰਦੇ ਹੋਏ..

ਜਲੰਧਰ : (ਰਾਜੇਸ਼ ਮਿੱਕੀ), ਦਿਨੋਂ ਦਿਨ ਚੋਰਾਂ ਦੇ ਹੌਂਸਲੇ ਬੁੱਲੰਦ ਹੁੰਦੇ ਜਾ ਰਹੇ ਹਨ,ਤਾਜ਼ਾ ਜਾਣਕਾਰੀ ਮੁਤਾਬਿਕ ਕੱਲ ਬੀਤੇ ਦਿਨੀ ਮਿਤੀ 16ਫਰਵਰੀ 2024 ਨੂੰ ਸੰਨੀ ਕੁਮਾਰ ਸਪੁੱਤਰ ਸ਼੍ਰੀ ਜਨਕਰਾਜ ਵਾਸੀ ਬਸਤੀ ਗੁਜ਼ਾ ਨੇ ਜਾਣਕਾਰੀ ਦਿਤੀ ਕਿ ਰੋਜ਼ਾਨਾ ਦੀ ਤਰਾਂ ਉਹ ਆਪਣਾ ਦੁਪਹਿਆ ਵਾਹਨ ਸਪਲੈਂਡਰ ਪਲੱਸ ਰੰਗ ਕਾਲਾ ਨੰਬਰ PBO8CN 4384 ਕਾਲੀਆ ਕਲੋਨੀ ਆਪਣੇ ਮਾਲਕ ਬਾਂਸਲ ਸਾਬ ਦੇ ਘਰ ਮਕਾਨ ਨੰਬਰ 49ਦੇ ਬਾਹਰ ਪਾਰਕ ਕਰਕੇ ਮਾਲਕਾ ਨਾਲ TOUR ਤੇ ਗਏ ਸੀ, ਜਦੋਂ ਰਾਤ 9.30 ਵਜੇ ਵਾਪਿਸ ਆ ਕੇ ਵੇਖਿਆ ਤਾਂ ਬਾਈਕ ਚੋਰੀ ਹੋ ਚੁੱਕਾ ਸੀ। ਬਿਆਨਾਂ ਅਨੁਸਾਰ ਪਤਾ ਲਗਾ ਹੈ ਕਿ ਲਗਭਗ 7.30 ਸ਼ਾਮ ਤੱਕ ਮੋਟਰਸਾਈਕਲ ਸਹੀ ਸਲਾਮਤ ਖੜਾ ਸੀ। ਆਲੇ-ਦੁਵਾਲੇ CCTV FOOTAGE ਵਿੱਚੋ ਵੀ ਕੋਈ ਸੁਰਾਗ ਨਹੀਂ ਲੱਭਾ। ਇਸ ਚੋਰੀ ਦੀ ਸ਼ਿਕਾਇਤ DIV NO.1 ਵਿਖ਼ੇ ਕਰ ਦਿਤੀ ਗਈ ਹੈ। ਮੋਟਰਸਾਈਕਲ ਮਾਲਕ ਦੇ ਬਿਆਨ ਅਨੁਸਾਰ ਪੁਲਿਸ ਨੇ ਅਸ਼ਵਾਸਣ ਦਿਤਾ ਹੈ ਕਿ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਹੀ ਕੀਤੀ ਜਾਵੇਗੀ। ਹੁਣ ਵੇਖਣਾ ਇਹ ਹੈ ਕਿ ਇਹ ਚੋਰੀ ਦਾ ਮਾਮਲਾ ਵੀ ਬਾਕੀ ਵਾਰਦਾਤਾਂ ਵਾਂਗੂ ਠੰਡੇ ਬਸਤੇ ਵਿੱਚ ਪਿਆ ਰਹੂਗਾ ਜਾ ਫਿਰ ਪੁਲਿਸ ਪ੍ਰਸ਼ਾਸਨ ਕੋਈ ਹੱਲ ਕਰੇਗਾ।

Share: