ਟਰੱਕ ਨੇ ਮਾਂ-ਪੁੱਤ ਨੂੰ ਦਰੜਿਆ,ਪੰਜਾਬ ਦੇ ਰਹਿਣ ਵਾਲੇ ਸਨ ਮ੍ਰਿਤਕ

ਟਰੱਕ ਨੇ ਮਾਂ-ਪੁੱਤ ਨੂੰ ਦਰੜਿਆ,ਪੰਜਾਬ ਦੇ ਰਹਿਣ ਵਾਲੇ ਸਨ ਮ੍ਰਿਤਕ

ਹਿਮਾਚਲ ਦੇ ਊਨਾ ਜਿ਼ਲ੍ਹੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਹੈ। ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰਵਾਈ ਅਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਮਰਨ ਵਾਲੇ ਦੋਵੇਂ ਮਾਂ-ਪੁੱਤ ਸਨ।

ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਊਨਾ ਜ਼ਿਲੇ ਦੇ ਬੰਗਾਨਾ ਥਾਣਾ ਅਧੀਨ ਨੌਵੀਂ ‘ਚ ਵਾਪਰਿਆ ਹੈ। ਘਟਨਾ ‘ਚ ਮੋਟਰਸਾਈਕਲ ਸਵਾਰ ਦੇ ਬੇਟੇ ਅਤੇ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਈਕ ਚਾਲਕ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਸਰਵਣ ਕੌਰ ਪਤਨੀ ਕਰਨੈਲ ਸਿੰਘ ਵਾਸੀ ਰਾਏਪੁਰ, ਪੰਜਾਬ ਅਤੇ ਉਨ੍ਹਾਂ ਦੇ 6 ਸਾਲਾ ਪੁੱਤਰ ਵੰਸ਼ਪ੍ਰੀਤ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਊਨਾ ਭੇਜ ਦਿੱਤਾ।

ਬਾਬਾ ਬਾਲਕ ਨਾਥ ਦੇ ਮੱਥਾ ਟੇਕਣ ਗਿਆ ਸੀ ਪਰਿਵਾਰ
ਦੱਸਿਆ ਜਾ ਰਿਹਾ ਹੈ ਕਿ ਕਰਨੈਲ ਸਿੰਘ ਪਿੰਡ ਰਾਏਪੁਰ ਪੰਜਾਬ ਆਪਣੀ ਪਤਨੀ ਸਰਵਣ ਕੌਰ ਅਤੇ ਬੇਟੇ ਵੰਸ਼ਪ੍ਰੀਤ ਨਾਲ ਬਾਬਾ ਬਾਲਕ ਨਾਥ ਮੰਦਰ ‘ਚ ਮੱਥਾ ਟੇਕ ਕੇ ਵਾਪਸ ਘਰ ਜਾ ਰਿਹਾ ਸੀ। ਮੰਗਲਵਾਰ ਸਵੇਰੇ ਕਰੀਬ 11 ਵਜੇ ਨਨਾਵੀ ਦੇ ਤਿੱਖੇ ਮੋੜ ‘ਤੇ ਉਸ ਦੀ ਬਾਈਕ ਫਿਸਲ ਗਈ। ਇਸ ਦੌਰਾਨ ਬੰਗਾਣਾ ਤੋਂ ਜਾ ਰਹੇ ਟਰੱਕ ਦੀ ਸਾਈਡ ’ਚ ਟੱਕਰ ਹੋਣ ਕਾਰਨ ਕਰਨੈਲ ਦੀ ਪਤਨੀ ਅਤੇ ਪੁੱਤਰ ਟਰੱਕ ਦੇ ਪਿਛਲੇ ਟਾਇਰ ਹੇਠ ਆ ਗਏ ਅਤੇ ਬਾਈਕ ਸਵਾਰ ਦੂਜੇ ਪਾਸੇ ਜਾ ਡਿੱਗੇ। ਦਰਦਨਾਕ ਸੜਕ ਹਾਦਸੇ ‘ਚ ਕਰਨੈਲ ਦੀ ਪਤਨੀ ਅਤੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Share: