ਸੀਟ ਬੈਲਟ ਨਾ ਲਾਉਣ ‘ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਜੁਰਮਾਨਾ

ਸੀਟ ਬੈਲਟ ਨਾ ਲਾਉਣ ‘ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਜੁਰਮਾਨਾ

ਇਕ ਸੋਸ਼ਲ ਮੀਡੀਆ ਵੀਡੀਓ ਬਣਾਉਣ ਸਮੇਂ ਕਾਰ ਦੀ ਸੀਟ ਬੈਲਟ ਨਾ ਲਗਾਉਣ ‘ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਸਥਾਨਕ ਪੁਲਿਸ ਨੇ ਜੁਰਮਾਨਾ ਲਗਾਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਨਕ ਨੂੰ 100 ਪੌਂਡ ਦਾ ਜੁਰਮਾਨਾ ਲਗਾਇਆ। ਦੱਸਣਯੋਗ ਹੈ ਵੀਰਵਾਰ ਨੂੰ ਸੁਨਕ ਨੇ ਇਸ ਗਲਤੀ ਲਈ ਮੁਆਫੀ ਵੀ ਮੰਗੀ ਸੀ।

ਯੂਕੇ ਪੁਲਿਸ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਚੱਲਦੀ ਕਾਰ ਵਿੱਚ ਸੀਟ ਬੈਲਟ ਨਾ ਲਾਉਣ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਸੋੋਸ਼ਲ ਮੀਡੀਆ ’ਤੇ ਨਸ਼ਰ ਵੀਡੀਓ ਵਿੱਚ ਸੂਨਕ ਕਾਰ ਵਿੱਚ ਬਿਨਾਂ ਸੀਟ ਬੈਲਟ ਲਾਇਆਂ ਸਫ਼ਰ ਕਰਦੇ ਨਜ਼ਰ ਆ ਰਹੇ ਹਨ।ਲੰਕਾਸ਼ਾਇਰ ਪੁਲਿਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਇਸ ਪੂਰੇ ਮਾਮਲੇ ਤੋਂ ਜਾਣੂ ਹਨ। ਕਾਬਲੇਗੌਰ ਹੈ ਕਿ ਸੂਨਕ ਨੇ ਉੱਤਰ-ਪੱਛਮੀ ਇੰਗਲੈਂਡ ਵਿੱਚ ਡਰਾਈਵਿੰਗ ਕਰਦਿਆਂ ਇਕ ਵੀਡੀਓ ਫਿਲਮਾਏ ਜਾਣ ਮੌਕੇ ਆਪਣੇ ਸੀਟ ਬੈਲਟ ਖੋਲ੍ਹਣ ਵਿਚ ਹੋਈ ਭੁੱਲ ਲਈ ਮੁਆਫ਼ੀ ਮੰਗੀ ਸੀ।ਸੂਨਕ ਦੇ ਤਰਜਮਾਨ ਨੇ ਕਿਹਾ, ‘‘ਇਹ ਫੈਸਲਾ ਲੈਣ ਨਾਲ ਜੁੜੀ ਸੰਖੇਪ ਗ਼ਲਤੀ ਹੈ। ਪ੍ਰਧਾਨ ਮੰਤਰੀ ਛੋਟੀ ਕਲਿੱਪ ਦੇ ਫਿਲਮਾਂਕਣ ਲਈ ਸੀਟ ਬੈਲਟ ਉਤਾਰੀ ਸੀ।’’

Share: