ਜਲੰਧਰ (ਪੂਜਾ ਸ਼ਰਮਾ) ਤਕਨੌਲਜੀ ਦੇ ਦੌਰਾਨ ਜਿੱਥੇ ਇਨਸਾਨ ਮਸ਼ੀਨਾਂ ਤੇ ਪੂਰਾ ਨਿਰਭਰ ਹੈ ਉਥੇ ਹੀ ਮਸ਼ੀਨਾਂ ਵੀ ਕਿਤੇ ਨਾ ਕਿਤੇ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੀਆਂ ਹਨ। ਇਸੇ ਨਾਲ ਜੁੜਿਆ ਇਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਜਿਥੇ ਦਫ਼ਤਰ ਚ ਖੜੀ ਸਵਿਫਟ ਡਿਜ਼ਾਇਰ ਕਾਰ ਦਾ ਟੋਲ ਟੈਕਸ ਕੱਟ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਅਨੁਸਾਰ ਜਲੰਧਰ ਦੇ ਹਰਗੋਬਿੰਦ ਕਲੋਨੀ ਬਸਤੀ ਸ਼ੇਖ ਸਥਿਤ ਵੈਲਕਮ ਫਾਇਨਾਂਸ ਦੇ ਦਫਤਰ ਚ ਅੱਜ ਖੜੀ ਕਾਰ ਦਾ ਢਿੱਲਵਾਂ ਟੋਲ ਪਲਾਜ਼ਾ ਤੋਂ ਟੈਕਸ ਕੱਟਿਆ ਗਿਆ ਜਦ ਕਿ ਕਾਰ ਜਿਸਦਾ ਨੰਬਰ PB08-E-Y9995 ਜਲੰਧਰ ਸ਼ਹਿਰ ਤੋਂ ਬਾਹਰ ਗਈ ਹੀ ਨਹੀਂ। ਇਸ ਦਾ ਪਤਾ ਉਦੋਂ ਲੱਗਾ ਜਦ ਮੋਬਾਇਲ ਤੇ ਟੋਲ ਟੈਕਸ ਕੱਟੇ ਜਾਣ ਦਾ ਮੈਸੇਜ ਦੇਖਿਆ ਗਿਆ। ਦੱਸਣਯੋਗ ਹੈ ਅੱਜ ਜਦੋਂ ਕਾਰ ਦਾ ਟੋਲ ਟੈਕਸ ਕੱਟਿਆ ਗਿਆ ਉਦੋਂ ਸਵਿਫਟ ਡਿਜਾਇਰ ਵੈਲਕਮ ਫਾਇਨਾਂਸ ਦੇ ਦਫਤਰ ਅੰਦਰ ਖੜ੍ਹੀ ਸੀ। ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ 11 ਅਕਤੂਬਰ 2022 ਨੂੰ ਟੋਲ ਟੈਕਸ ਕਟਿਆ ਗਿਆ ਹੈ।
ਦਫਤਰ ਅੰਦਰ ਖੜੀ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ
