ਜਲੰਧਰ (ਮਨੀਸ਼ ਰਿਹਾਨ)- ਆਮ ਆਦਮੀ ਪਾਰਟੀ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢੱਲ ਦੇ ਸਹਿਯੋਗ ਨਾਲ ਵਾਰਡ ਨੰ: 53 ਦੇ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਆਪ ਨੇਤਾ ਅਤੇ ਸਮਾਜ ਸੇਵਕ ਨਵਦੀਪ ਮਦਾਨ ਨੈਡੀ ਨੇ ਮੁਫਤ ਕਣਕ ਵੰਡੀ। ਇਸ ਮੌਕੇ ਉਹਨਾਂ ਨਾਲ ਡਿਪੂ ਹੋਲਡਰ ਪ੍ਰਵੀਨ ਕੁਮਾਰੀ ਅਤੇ ਜਤਿੰਦਰ ਕਪੂਰ ਤੋਂ ਇਲਾਵਾ ਭਾਰਤ ਭੂਸ਼ਨ, ਸੁਭਾਸ਼ ਮਹਾਜਨ, ਨੀਰੂ ਕਪੂਰ, ਪੁਸ਼ਕਰ ਰਿਹਾਨ, ਮਨੀਸ਼ ਰਿਹਾਨ ਆਦਿ ਮੌਜੂਦ ਸਨ। ਇਸ ਮੌਕੇ ਸ੍ਰੀ ਨੈਡੀ ਨੇ ਦਸਿਆ ਕਿ ਪੰਜਾਬ ਸਰਕਾਰ ਦੀ ਹਰ ਸਕੀਮ ਦਾ ਲਾਭ ਵਾਰਡ ਦੇ ਯੋਗ ਵਿਅਕਤੀਆਂ ਤੱਕ ਪਹੁੰਚਾਇਆ ਜਾਵੇਗਾ।
ਨੀਲੇ ਕਾਰਡ ਧਾਰਕਾਂ ਨੂੰ ਮੁਫਤ ਕਣਕ ਵੰਡੀ
