ਡੀ.ਏ.ਵੀ. ਬਿਲਗਾ ਵਿੱਚ ਲਗਾਈ ਗਈ ਛਬੀਲ

ਡੀ.ਏ.ਵੀ. ਬਿਲਗਾ ਵਿੱਚ ਲਗਾਈ ਗਈ ਛਬੀਲ

ਬਿਲਗਾ (ਇਕਬਾਲ) ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿੱਚ ਛਬੀਲ ਲਗਾਈ ਗਈ । ਠੰਢੇ ਮਿੱਠੇ ਪਾਣੀ ਦੀ ਛਬੀਲ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਲਗਾਈ ਗਈ । ਵਰਨਣ ਯੋਗ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਬਿਲਗਾ ਤੋਂ ਲਗਭਗ 3 ਕਿਲੋਮੀਟਰ ਦੂਰ ਸ੍ਰੀ ਮਾਉ ਸਾਹਿਬ ਵਿਖੇ ਮਾਤਾ ਗੰਗਾ ਜੀ ਨਾਲ ਹੋਇਆ ਸੀ । ਸਕੂਲ ਮੌ ਸਾਹਿਬ ਦੀ ਸੜਕ ਤੇ ਸਥਿਤ ਹੈ ਇਸ ਲਈ ਮੌ ਸਾਹਿਬ ਮੇਲੇ ਤੇ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਇਹ ਛਬੀਲ ਲਗਾਈ ਗਈ । ਇਸ ਮੌਕੇ ਤੇ ਸਕੂਲ ਦੇ ਅਧਿਆਪਕਾ, ਬੱਚਿਆਂ ਤੇ ਮਾਂ -ਬਾਪ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸੇਵਾ ਕੀਤੀ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਵੀ ਸ਼ਰਮਾ ਨੇ ਦੱਸਿਆ ਕਿ ਇਹ ਛਬੀਲ ਵਿਦਿਆਰਥੀਆਂ, ਮਾਂ-ਬਾਪ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਹਰ ਸਾਲ ਮੌ ਸਾਹਿਬ ਦੇ ਵਿੱਚ ਤਿੰਨ ਦਿਨ ਲੱਗਣ ਵਾਲੇ ਮੇਲੇ ਦੇ ਤੀਜੇ ਦਿਨ ਲਗਾਈ ਜਾਂਦੀ ਹੈ ।

Share: