ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁਖੀ ਐਮੀ ਵਿਰਕ ਨੇ ਫਿਲਮ ‘ਸ਼ੇਰ ਬੱਗਾ’ ਦੀ ਰਿਲੀਜ਼ ਕੀਤੀ ਮੁਲਤਵੀ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁਖੀ ਐਮੀ ਵਿਰਕ ਨੇ ਫਿਲਮ ‘ਸ਼ੇਰ ਬੱਗਾ’ ਦੀ ਰਿਲੀਜ਼ ਕੀਤੀ ਮੁਲਤਵੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਦਿਨ ਦਿਹਾੜੇ ਹੋਏ ਕਤਲ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ। ਸਿੰਗਰ ਦੇ ਕਤਲ ਕਾਰਨ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ। ਖਾਸ ਤੌਰ ‘ਤੇ ਪੰਜਾਬੀ ਫਿਲਮ ਅਤੇ ਗਾਇਕੀ ਇੰਡਸਟਰੀ ਅਜੇ ਵੀ ਇਸ ਖਬਰ ਨੂੰ ਮੰਨਣ ਤੋਂ ਅਸਮਰੱਥ ਹੈ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਵਿਚ ਨਹੀਂ ਰਿਹਾ। ਅਫਸਾਨਾ ਖਾਨ ਤੋਂ ਲੈ ਕੇ ਮੀਕਾ ਸਿੰਘ, ਦਿਲਜੀਤ ਦੋਸਾਂਝ ਤੱਕ, ਪੰਜਾਬੀ ਗਾਇਕੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਅਦਾਕਾਰ ਅਤੇ ਗਾਇਕ ਐਮੀ ਵਿਰਕਨੇ ਵੀ ਆਪਣੀ ਆਉਣ ਵਾਲੀ ਫਿਲਮ ਸ਼ੇਰ ਬੱਗਾ ਦੀ ਰਿਲੀਜ਼ ਡੇਟ ਟਾਲ ਦਿੱਤੀ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਦਿਨ ਦਿਹਾੜੇ ਹੋਏ ਕਤਲ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ। ਸਿੰਗਰ ਦੇ ਕਤਲ ਕਾਰਨ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ। ਖਾਸ ਤੌਰ ‘ਤੇ ਪੰਜਾਬੀ ਫਿਲਮ ਅਤੇ ਗਾਇਕੀ ਇੰਡਸਟਰੀ ਅਜੇ ਵੀ ਇਸ ਖਬਰ ਨੂੰ ਮੰਨਣ ਤੋਂ ਅਸਮਰੱਥ ਹੈ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਵਿਚ ਨਹੀਂ ਰਿਹਾ। ਅਫਸਾਨਾ ਖਾਨ ਤੋਂ ਲੈ ਕੇ ਮੀਕਾ ਸਿੰਘ, ਦਿਲਜੀਤ ਦੋਸਾਂਝ ਤੱਕ, ਪੰਜਾਬੀ ਗਾਇਕੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇ ਵੀ ਆਪਣੀ ਆਉਣ ਵਾਲੀ ਫਿਲਮ ਸ਼ੇਰ ਬੱਗਾ ਦੀ ਰਿਲੀਜ਼ ਡੇਟ ਟਾਲ ਦਿੱਤੀ ਹੈ।ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਫਿਲਮ ਦੀ ਰਿਲੀਜ਼ ਡੇਟ ਦੇ ਨਾਲ-ਨਾਲ ਸਿੱਧੂ ਨਾਲ ਬਿਤਾਏ ਚੰਗੇ ਸਮੇਂ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਐਮੀ ਵਿਰਕ ਨੇ ਵੀ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਕੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਸੀ। ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ-‘ਵਾਹਿਗੁਰੂ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਸੱਚੇ ਪਾਤਸ਼ਾਹ।’ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਫਿਲਮ ਦੀ ਰਿਲੀਜ਼ ਡੇਟ ਦੇ ਨਾਲ-ਨਾਲ ਸਿੱਧੂ ਨਾਲ ਬਿਤਾਏ ਚੰਗੇ ਸਮੇਂ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਐਮੀ ਵਿਰਕ ਨੇ ਵੀ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਕੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਸੀ। ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ-‘ਵਾਹਿਗੁਰੂ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਸੱਚੇ ਪਾਤਸ਼ਾਹ।’ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ 28 ਸਾਲਾ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਈ ਹਮਲਾਵਰਾਂ ਨੇ ਉਸ ‘ਤੇ ਇੱਕੋ ਸਮੇਂ 25-30 ਗੋਲੀਆਂ ਚਲਾਈਆਂ, ਇਸ ਹਮਲੇ ‘ਚ ਸਿੱਧੂ ਮੂਸੇਵਾਲਾ ਦੀ ਜਾਨ ਚਲੀ ਗਈ। ਇਸ ਘਟਨਾ ਵਿੱਚ ਸਿੱਧੂ ਦਾ ਚਚੇਰਾ ਭਰਾ ਅਤੇ ਇੱਕ ਦੋਸਤ ਵੀ ਜ਼ਖਮੀ ਹੋ ਗਿਆ। ਗਾਇਕ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਵਿਚਕਾਰ ਉਨ੍ਹਾਂ ਦਾ ਸਸਕਾਰ ਕੀਤਾ ਗਿਆ। 8 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਭੋਗ ਸਮਾਗਮ ਹੈ, ਜਿਸ ਦੀ ਜਾਣਕਾਰੀ ਗਾਇਕ ਦੇ ਪਿਤਾ ਨੇ ਦਿੱਤੀ ਹੈ ਅਤੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ।ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ 28 ਸਾਲਾ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਈ ਹਮਲਾਵਰਾਂ ਨੇ ਉਸ ‘ਤੇ ਇੱਕੋ ਸਮੇਂ 25-30 ਗੋਲੀਆਂ ਚਲਾਈਆਂ, ਇਸ ਹਮਲੇ ‘ਚ ਸਿੱਧੂ ਮੂਸੇਵਾਲਾ ਦੀ ਜਾਨ ਚਲੀ ਗਈ। ਇਸ ਘਟਨਾ ਵਿੱਚ ਸਿੱਧੂ ਦਾ ਚਚੇਰਾ ਭਰਾ ਅਤੇ ਇੱਕ ਦੋਸਤ ਵੀ ਜ਼ਖਮੀ ਹੋ ਗਿਆ। ਗਾਇਕ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਵਿਚਕਾਰ ਉਨ੍ਹਾਂ ਦਾ ਸਸਕਾਰ ਕੀਤਾ ਗਿਆ। 8 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਭੋਗ ਸਮਾਗਮ ਹੈ, ਜਿਸ ਦੀ ਜਾਣਕਾਰੀ ਗਾਇਕ ਦੇ ਪਿਤਾ ਨੇ ਦਿੱਤੀ ਹੈ ਅਤੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ।

Share: