ਜਲੰਧਰ (ਪੂਜਾ ਸ਼ਰਮਾ) ਬੁੱਧਵਾਰ ਨੂੰ ਇਕ ਵਾਰ ਮੁੜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ 80-80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ 16 ਦਿਨਾਂ ਚ ਦੋਵਾਂ ਤਰ੍ਹਾਂ ਦੇ ਵਾਹਨ ਈਂਧਨ 10 ਰੁਪਏ ਪ੍ਰਤੀ ਲੀਟਰ ਮਹਿੰਗੇ ਹੋ ਗਏ ਹਨ! ਇਸ ਵਾਧੇ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਚ ਪੈਟਰੋਲ ਦੀ ਕੀਮਤ 105.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 96.67, ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਣ ਦੀ ਸ਼ੁਰੂਆਤ 22 ਮਾਰਚ ਤੋਂ ਹੋਈ ਉਸ ਤੋਂ ਪਹਿਲਾਂ ਦਿੱਲੀ ਚ ਪੈਟਰੋਲ ਦੀ ਕੀਮਤ 95.41 ਰੁਪਏ ਪ੍ਰਤੀ ਲਿਟਰ ਸੀ ਅਤੇ ਡੀਜ਼ਲ ਦਾ ਭਾਅ 86.67 ਰੁਪਏ ਪ੍ਰਤੀ ਲੀਟਰ ਸੀ। ਹੁਣ ਤੱਕ 11.5 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ।
ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੌਮਾਂਤਰੀ ਬਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਇਕੋ ਵੇਲੇ 140 ਡਾਲਰ ਪ੍ਰਤੀ ਬੈਰਲ ਤਕ ਪੁੱਜ ਗਈਆਂ ਸਨ, ਹਾਲਾਂਕਿ ਫਿਲਹਾਲ ਕੱਚੇ ਤੇਲ ਦੀਆਂ ਕੀਮਤਾਂ 107 ਡਾਲਰ ਪ੍ਰਤਿ ਬੈਰਲ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਭਾਰਤ ਚੋਂ ਬਾਹਰ ਇੰਧਨ ਦੀਆਂ ਕੀਮਤਾਂ ਚ ਵਾਧਾ ਜਾਰੀ ਹੈ ਕਿਉਂ ਕਿ ਤੇਲ ਕੰਪਨੀਆਂ ਨੇ ਪੰਜ ਸੂਬਿਆਂ ‘ਚ ਚੋਣਾਂ ਕਾਰਨ ਸਾਢੇ ਚਾਰ ਮਹੀਨਿਆਂ ਤੱਕ ਕੀਮਤਾਂ ਨਹੀਂ ਵਧਾਈਆਂ ਸਨ ਦੇਸ਼ ਭਰ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਜਿਆਦਾ ਹਨ ਜੱਦਕਿ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਓਡੀਸ਼ਾ, ਤੇਲੰਗਾਨਾ,ਓੜੀਸ਼ਾ, ਛੱਤੀਸਗੜ੍ਹ, ਮਧ੍ ਪ੍ਰਦੇਸ਼, ਝਾਰਖੰਡ, ਬਿਹਾਰ, ਤਾਮਿਲਨਾਡੂ ਤੇ ਕੇਰਲ ‘ਚ ਵੀ ਡੀਜ਼ਲ ਸੌ ਰੁਪਏ ਪ੍ਰਤੀ ਲੀਟਰ ਤੋਂ ਉਪਰ ਵਿਕ ਰਿਹਾ ਹੈ। ਮਹਾਰਾਸ਼ਟਰ ਵਿਚ ਦੇਸ਼ ਦਾ ਸਭ ਤੋਂ ਮਹਿੰਗਾ ਪਟਰੋਲ 123.46 ਰੁਪਏ ਪ੍ਰਤੀ ਲੀਟਰ ਹੈ ਜਦ ਕਿ ਆਂਧਰਾ ਪ੍ਰਾਦੇਸ਼ ਦੇ ਚਿਤੂਰ ‘ਚ ਸਭ ਤੋਂ ਮਹਿੰਗਾ ਡੀਜ਼ਲ 107.61 ਰੁਪਏ ਪ੍ਰਤੀ ਲੀਟਰ ਤੇ ਵਿਕ ਰਿਹਾ ਹੈ। ਦੱਸਣਾ ਬਣਦਾ ਹੈ ਕਿ ਪਹਿਲਾਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਚ ਸਭ ਤੋਂ ਮਹਿੰਗਾ ਪਟਰੋਲ ਸੀ ਪਰ ਪਿਛਲੇ ਸਾਲ ਜਦੋਂ ਕੇਂਦਰ ਸਰਕਾਰ ਨੇ ਉਤਪਾਦ ਡਿਊਟੀ ਘਟਾਈ ਤਾਂ ਰਾਜਸਥਾਨ ਸਮੇਤ ਕਈ ਸੂਬਿਆਂ ਨੇ ਵੈਟ ਘਟਾ ਕੇ ਇਹਨਾਂ ਦੀ ਕੀਮਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਦ ਕਿ ਮਹਾਰਾਸ਼ਟਰ ਦੇ ਆਂਧਰਾ ਪ੍ਰਦੇਸ਼ ਉਨ੍ਹਾਂ ਅੱਧਾ ਦਰਜਨ ਸੂਬਿਆਂ ਚ ਸਾਮਲ ਸਨ ਜਿਨ੍ਹਾਂ ਨੇ ਪਟਰੋਲ ਅਤੇ ਡੀਜ਼ਲ ਤੇ ਵਸੂਲੇ ਜਾਣ ਵਾਲੇ ਵੈਟ ਨੂੰ ਘੱਟ ਨਹੀਂ ਕੀਤਾ ਸੀ।
Posted inHot Topics India Industry and Trade Spotlight