4 ਕਿੱਲੋ 200 ਗ੍ਰਾਮ ਅਫੀਮ ਸਮੇਤ ਇਕ ਕਾਬੂ

4 ਕਿੱਲੋ 200 ਗ੍ਰਾਮ ਅਫੀਮ ਸਮੇਤ ਇਕ ਕਾਬੂ

ਜਲ਼ੰਧਰ (ਪੂਜਾ ਸ਼ਰਮਾ) ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਵਿਰੁੱਧ ਤਿਆਰ ਕੀਤੀ ਗਈ ਰਣਨੀਤੀ ਤਹਿਤ ਜ਼ਿਲੇ੍ਹੇ ਭਰ ਵਿੱਚ ਵੱਖ-ਵੱਖ ਸਥਾਨਾਂ ਤੇ 23 ਵਿਸ਼ੇਸ਼ ਨਾਕੇ ਲਗਾਏ ਗਏ। ਥਾਣਾ ਸਦਰ ਮਲੋਟ ਪੁਲਿਸ ਵੱਲੋਂ ਮੁੱਖ ਸੜਕ ਨੇੜੇ ਟੀ-ਪੁਆਇੰਟ ਮਾਈ ਭਾਗੋ ਰੋਡ ‘ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ। ਨਾਕੇ ਉਪਰ ਪੁਲਸ ਦੁਆਰਾ ਇਕ ਟਰੱਕ ਨੂੰ ਰੋਕਿਆ ਗਿਆ ਅਤੇ ਚੈਕਿੰਗ ਦੌਰਾਨ ਉਸ ਪਾਸੋਂ 4 ਕਿੱਲੋ 200 ਗਰਾਮ ਅਫੀਮ ਬਰਾਮਦ ਹੋਈ। ਇਸ ਵਿਅਕਤੀ ਦੀ ਪਹਿਚਾਣ ਅਵਤਾਰ ਸਿੰਘ ਵਾਸੀ ਪਿੰਡ ਮੱਲ੍ਹਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪੁਲਿਸ ਵੱਲੋਂ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਕੇ ਥਾਣਾ ਸਦਰ ਮਲੋਟ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Share: