ਜਲੰਧਰ (ਜੇ ਐਸ ਸੰਧੂ) ਟ੍ਰੇਡ ਫੋਰਮ ਦੀ ਹੋਈ ਇਕ ਮੀਟਿੰਗ ਵਿਚ ਆਗੂਆਂ ਨੇ ਮੰਗ ਕੀਤੀ ਕਿ ਯੁਕਰੇਨ ਤੋਂ ਪੜ੍ਹਾਈ ਛੱਡ ਕੇ ਆਏ ਵਿਦਿਆਰਥੀਆਂ ਨੂੰ ਰਹਿਮ ਦੀ ਪੜ੍ਹਾਈ ਕਰਵਾਈ ਜਾਵੇ। ਮੀਟਿੰਗ ਵਿੱਚ ਰਵਿੰਦਰ ਧੀਰ ਬਲਜੀਤ ਸਿੰਘ ਆਹਲੂਵਾਲੀਆ, ਅਮਿਤ ਸਿੰਗਲ ਬਿਪਨਪ੍ਰੀਤ ਰਾਕੇਸ਼ ਗੁਪਤਾ ਅਰੁਣ ਬਜਾਜ ਅਤੇ ਹੋਰ ਕਾਰੋਬਾਰੀ ਨੇ ਕਿਹਾ ਕੀ ਰੂਸ ਅਤੇ ਯੁਕਰੇਨ ਦੀ ਲੜਾਈ ਕਰਕੇ ਸਾਰੇ ਸੰਸਾਰ ਵਿੱਚ ਚਿੰਤਾ ਪਾਈ ਜਾ ਰਹੀ ਹੈ। ਮੀਟਿੰਗ ਵਿੱਚ ਮੌਜੂਦ ਆਗੂਆਂ ਨੇ ਕਿਹਾ ਕਿ ਮੈਡੀਕਲ ਦੀ ਪੜ੍ਹਾਈ ਕਰਨ ਲਈ ਵਿਦਿਆਰਥੀਆਂ ਦਾ ਯੂਕ੍ਰੇਨ ਵਿਚ ਜਾਣਾ ਭਾਰਤ ਦੇ ਸਿੱਖਿਆ ਪ੍ਰਬੰਧਕ ਬੀ ਪੋਲ ਖੋਲਦਾ ਹੈ। ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਤੇ ਦੁੱਖ ਜ਼ਾਹਰ ਕਰਦਿਆਂ ਆਗੂਆਂ ਨੇ ਕਿਹਾ ਕਿ ਯੁਕਰੇਨ ਵਿੱਚ ਜਿਹੜੇ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ ਉਹਨਾਂ ਨੂੰ ਹੁਣ ਭਾਰਤ ਵਿਚ ਮੁਫ਼ਤ ਪੜ੍ਹਾਈ ਉਪਲੱਬਧ ਕਰਾਉਣ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਮੀਟਿੰਗ ਵਿਚ ਰਜਿੰਦਰ ਚਤਰਥ, ਸੰਦੀਪ ਗਾਂਧੀ, ਅਮਰਦੀਪ ਸਿੰਘ, ਹਰਪ੍ਰੀਤ ਲਵਲੀ, ਜਸਪਾਲ ਫਲੋਰਾ, ਮਦਨ ਲਾਲ, ਸ਼ੁਭਮ ਆਦਿ ਸ਼ਾਮਲ ਸਨ।
ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਦੇ ਪ੍ਰਬੰਧ ਕਰਨ ਦੀ ਮੰਗ
