ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ

ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ‘ਤੇ ਹਮਲਾ ਕਰਨ ਵਾਲੇ ਨੌਜਵਾਨ ਆਗੂ ਨੋਨੀ ਸਮੇਤ 9 ਖਿਲਾਫ ਮਾਮਲਾ ਦਰਜ

ਜਲੰਧਰ (ਪੂਜਾ ਸ਼ਰਮਾ) ਜਲੰਧਰ ‘ਚ ਜੂਨੀਅਰ ਬਾਵਾ ਹੈਨਰੀ ਦੀ ਜਿੱਤ ਤੋਂ ਬਾਅਦ ਭਾਜਪਾ ਆਗੂ ਕੇ. ਡੀ. ਭੰਡਾਰੀ ਨੂੰ ਗੰਦੀਆਂ ਗਾਲ੍ਹਾਂ ਕੱਢਣ ਅਤੇ ਉਸ ਦੇ ਨਾਲ ਆਏ ਕ੍ਰਿਸ਼ਨ ਲਾਲ ਸ਼ਰਮਾ ਦੀ ਸ਼ਰੇਆਮ ਕੁੱਟਮਾਰ ਕਰਨ ਅਤੇ ਕੱਪੜੇ ਪਾੜਨ ਵਾਲੇ 9 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਜਨੇਊ ਨੂੰ ਉਤਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਨਾਲ, ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। ਓਹਨਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬ੍ਰਾਹਮਣ ਸਮਾਜ ਨਾਲ ਦੁਰਵਿਵਹਾਰ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਕਾਂਗਰਸੀ ਨੌਜਵਾਨ ਆਗੂ ਗੌਰਵ ਸ਼ਰਮਾ ਨੋਨੀ, ਕੌਂਸਲਰ ਪਰਮਜੀਤ ਪੰਮਾ, ਤੇਗਬੀਰ ਤੇਗਾ, ਪਾਰਸ ਸਮੇਤ 9 ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਅਰੋੜਾ, ਤੋਤੇ, ਮੋਹਿਤ ਉਰਫ਼ ਮੌਲਾ ਕਰਨ, ਕਪੂਰ ਕਨੂੰ, ਮਨੂ ਕਪੂਰ, ਸੂਰਜ ਸ਼ਰਮਾ ਅਤੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 341.295.506.149.120, ਬੀ. ਤਹਿਤ ਮਾਮਲਾ ਦਰਜ ਕੀਤਾ ਗਿਆ।

Share: