ਆਪ ਲਈ ਕੌਮੀ ਪਾਰਟੀ ਬਣਨ ਦੀ ਰਾਹ ਨਹੀਂ ਅਸਾਨ, ਜਿੱਤਣੇ ਹੋਣਗੇ 2 ਹੋਰ ਸੂਬੇ

ਆਪ ਲਈ ਕੌਮੀ ਪਾਰਟੀ ਬਣਨ ਦੀ ਰਾਹ ਨਹੀਂ ਅਸਾਨ, ਜਿੱਤਣੇ ਹੋਣਗੇ 2 ਹੋਰ ਸੂਬੇ

ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਬੇਸ਼ੱਕ ਇੱਕ ਨਵਾਂ ਇਤਿਹਾਸ ਰਚਿਆ। ਵੀਰਵਾਰ ਦਾ ਦਿਨ ਆਮ ਆਦਮੀ ਪਾਰਟੀ ਸੁਪਰੀਮੋ ਤੇ ਭਗਵੰਤ ਮਾਨ ਦੋਵਾਂ ਲਈ ਬਹੁਤ ਵੱਡਾ ਦਿਨ ਸੀ। ਇਸ ਦੌਰਾਨ ਆਪ ਆਗੂ ਤੇ ਪੰਜਾਬ `ਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਆਪ ਕੌਮੀ ਪਾਰਟੀ ਬਣ ਕੇ ਉੱਭਰੇਗੀ ਅਤੇ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।

ਪਰ ਆਮ ਆਦਮੀ ਪਾਰਟੀ ਲਈ ਕੌਮੀ ਪਾਰਟੀ ਬਣਨ ਦੀ ਰਾਹ ਅਸਾਨ ਨਹੀਂ ਹੈ। ਦਰਅਸਲ, ਚੋਣ ਕਮਿਸ਼ਨ ਦੀ ਰੂਲ ਬੁੱਕ ਦੇ ਮੁਤਾਬਕ ਕਿਸੇ ਵੀ ਖੇਤਰੀ ਪਾਰਟੀ ਨੂੰ ਕੌਮੀ ਪਾਰਟੀ ਬਣਨ ਲਈ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਜ਼ਰੂਰੀ ਹੈ। ਜਿਸ ਦਾ ਮਤਲਬ ਹੈ ਕਿ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਲੇ ਦੂਰ ਹੈ। ਕੌਮੀ ਪਾਰਟੀ ਬਣਨ ਲਈ ਪਾਰਟੀ ਨੂੰ ਹੋਰ ਜ਼ਿਆਦਾ ਮੇਹਨਤ ਕਰਨੀ ਪਵੇਗੀ।

ਭਾਵੇਂ ਪੰਜਾਬ `ਚ ਆਪ ਦੀ ਹਨੇਰੀ `ਚ ਦਿੱਗਜ ਆਗੂ ਉੱਡ ਗਏ ਅਤੇ ਕਿਤੇ ਦੂਰ ਦੂਰ ਤੱਕ ਵੀ ਕੋਈ ਦਿਖਾਈ ਨਹੀਂ ਦਿੱਤਾ। ਪਰ ਜੇ ਗੱਲ ਕਰੀਏ ਬਾਕੀ 4 ਰਾਜਾਂ ਦੀ ਤਾਂ ਉੱਥੇ ਆਪ ਦਾ ਪ੍ਰਦਰਸ਼ਨ ਖ਼ਾਸ ਨਹੀਂ ਰਿਹਾ।

ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਵਿੱਚ ਪਹਿਲਾਂ ਹੀ ਇੱਕ ਖੇਤਰੀ ਪਾਰਟੀ ਹੈ। ਉਹ ਦਿੱਲੀ ਵਿਚ ਸੱਤਾ ‘ਚ ਹੈ, ਜਦਕਿ ਪੰਜਾਬ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਹ ਉਥੇ ਸੱਤਾ ਵਿਚ ਆਉਣ ਜਾ ਰਹੀ ਹੈ। ਇਸ ਬਾਰੇ ਗੱਲਬਾਤ ਕਰਨ `ਤੇ ਚੋਣ ਕਮਿਸ਼ਨ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਖੇਤਰੀ ਪਾਰਟੀ ਦਾ ਦਰਜਾ ਹਾਸਲ ਕਰਨ ਲਈ ਅੱਠ ਫੀਸਦੀ ਵੋਟਾਂ ਦੀ ਲੋੜ ਹੁੰਦੀ ਹੈ।

ਵੱਡੀ ਜਿੱਤ ‘ਤੇ ਦਿੱਲੀ ਦੇ ਸੀਐਮ ਨੇ ਕਿਹਾ- ਜਨਾਦੇਸ਼ ਤੋਂ ਸਪੱਸ਼ਟ ਹੈ- ਕੇਜਰੀਵਾਲ ਅੱਤਵਾਦੀ ਨਹੀਂ, ਸੱਚਾ ਦੇਸ਼ ਭਗਤ ਹੈ। “ਇੱਥੇ ਕਈ ਵਿਕਲਪ ਹਨ,” ਉਸਨੇ ਕਿਹਾ। ਵਿਧਾਨ ਸਭਾ ਚੋਣਾਂ ਵਿੱਚ ਜੇਕਰ ਕਿਸੇ ਪਾਰਟੀ ਨੂੰ ਛੇ ਫੀਸਦੀ ਵੋਟਾਂ ਅਤੇ ਦੋ ਸੀਟਾਂ ਮਿਲਦੀਆਂ ਹਨ ਤਾਂ ਉਸ ਨੂੰ ਖੇਤਰੀ ਪਾਰਟੀ ਦਾ ਦਰਜਾ ਮਿਲ ਜਾਂਦਾ ਹੈ।

ਖੇਤਰੀ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਦਾ ਇੱਕ ਹੋਰ ਵਿਕਲਪ ਵਿਧਾਨ ਸਭਾ ਵਿੱਚ ਘੱਟੋ-ਘੱਟ ਤਿੰਨ ਸੀਟਾਂ ਪ੍ਰਾਪਤ ਕਰਨਾ ਹੈ, ਇਸ ਸਥਿਤੀ ਵਿੱਚ ਵੋਟ ਹਿੱਸੇਦਾਰੀ ਦੀ ਪਰਵਾਹ ਨਹੀਂ ਕੀਤੀ ਜਾਂਦੀ।

ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬਧ ਡੈਟਾ ਮੁਤਾਬਕ ‘ਆਪ’ ਗੋਆ ਵਿਧਾਨ ਸਭਾ ਚੋਣਾਂ ‘ਚ 6.77 ਫੀਸਦੀ ਵੋਟਾਂ ਹਾਸਲ ਕਰਨ ‘ਚ ਕਾਮਯਾਬ ਰਹੀ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀ ਮਿਆਦ 8 ਜਨਵਰੀ, 2023 ਤੱਕ ਹੈ, ਜਦਕਿ ਗੁਜਰਾਤ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 18 ਫਰਵਰੀ ਨੂੰ ਖਤਮ ਹੋਵੇਗੀ। ਇਹ ਦੋਵੇਂ ਚੋਣਾਂ ਇਸ ਸਾਲ ਦੇ ਅੰਤ ਜਾਂ 2023 ਦੇ ਸ਼ੁਰੂ ਵਿੱਚ ਹੋ ਸਕਦੀਆਂ ਹਨ।

‘ਆਪ’ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਆਪਣਾ ਮੈਦਾਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਇਸ ਸਮੇਂ ਅੱਠ ਰਾਸ਼ਟਰੀ ਪਾਰਟੀਆਂ ਹਨ – ਤ੍ਰਿਣਮੂਲ ਕਾਂਗਰਸ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ, ਭਾਰਤੀ ਰਾਸ਼ਟਰੀ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਨੈਸ਼ਨਲ ਪੀਪਲਜ਼ ਪਾਰਟੀ।

ਜ਼ਿਕਰਯੋਗ ਹੈ ਕਿ 2014 ਵਿੱਚ ਦਿੱਲੀ `ਚ ਆਮ ਆਦਮੀ ਪਰਟੀ ਦੀ ਅਜਿਹੀ ਹੀ ਸੁਨਾਮੀ ਆਈ ਸੀ। ਪਾਰਟੀ ਨੇ ਚੋਣ ਮੈਦਾਨ 67 ਸੀਟਾਂ ਤੇ ਫ਼ਤਿਹ ਕੀਤਾ ਸੀ। 70 `ਚੋਂ 67 ਸੀਟਾਂ ਜਿੱਤ ਕੇ ਪਾਰਟੀ ਨੇ ਇਤਿਹਾਸ ਰਚਿਆ। ਇਸ ਤੋਂ ਬਾਅਦ 2019 ਵਿੱਚ ਮੁੜ ਤੋਂ ਦਿੱਲੀ `ਚ ਆਪ ਦੀ ਸਰਕਾਰ ਬਣੀ। ਤੇ ਹੁਣ ਪੰਜਾਬ ਵਿੱਚ ਵੀ ਪਾਰਟੀ 117 `ਚੋਂ 92 ਸੀਟਾਂ ਜਿੱਤ ਕੇ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਹੁਣ ਆਮ ਆਦਮੀ ਪਾਰਟੀ ਦੀ ਨਜ਼ਰ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ `ਤੇ ਹੈ, ਜਿਸ ਦੇ ਲਈ ਪਾਰਟੀ ਵਰਕਰ ਜੀਅ ਤੋੜ ਮੇਹਨਤ ਕਰ ਰਹੇ ਹਨ। ਇਹ ਮੇਹਨਤ ਇਨ੍ਹਾਂ ਸੂਬਿਆਂ ਵਿੱਚ ਕਿੰਨੀ ਰੰਗ ਲਿਆਉਂਦੀ ਹੈ ਇਸ ਦਾ ਪਤਾ ਤਾਂ ਅਗਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਹੀ ਲੱਗ ਸਕੇਗਾ।

Share: