ਸਵੇਰੇ ਦਰਜੀ ਅਤੇ ਰਾਤ ਨੂੰ ਕਾਤਲ, ਹੁਣ ਤੱਕ ਕੀਤੇ ਹਨ 33 ਕਤਲ

ਸਵੇਰੇ ਦਰਜੀ ਅਤੇ ਰਾਤ ਨੂੰ ਕਾਤਲ, ਹੁਣ ਤੱਕ ਕੀਤੇ ਹਨ 33 ਕਤਲ

ਮੱਧ ਪ੍ਰਦੇਸ਼: Crime News: ਕਈ ਰਾਜਾਂ ਵਿੱਚ ਖੂਨੀ ਖੇਡ ਨੂੰ ਅੰਜਾਮ ਦੇਣ ਵਾਲੇ ਭੋਪਾਲ, ਮੱਧ ਪ੍ਰਦੇਸ਼ (Madhya Pardesh) ਦੇ ਸੀਰੀਅਲ ਕਿਲਰ ਆਦੇਸ਼ ਖਾਮਰਾ (Serial Killer Aadesh Khamra) ਦੇ ਅਪਰਾਧਿਕ ਕਾਰਨਾਮੇ ਸੁਣ ਕੇ ਲੋਕ ਅੱਜ ਵੀ ਡਰ ਜਾਂਦੇ ਹਨ। ਉਸ ਨੇ ਹੁਣ ਤੱਕ 33 ਕਤਲ (Murders) ਕੀਤੇ ਹਨ। ਉਸ ਦੇ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਇੱਕ ਦਰਜ਼ੀ (Tailor) ਕਿਵੇਂ ਵਹਿਸ਼ੀ ਕਾਤਲ (vicious criminal) ਬਣ ਗਿਆ।

ਦਿਨੇ ਕੱਪੜੇ ਸਿਲਾਈ ਕਰਨ ਵਾਲਾ ਅਤੇ ਰਾਤ ਦੇ ਹਨੇਰੇ ਵਿੱਚ ਖੂਨ ਵਹਾਉਣ ਵਾਲਾ ਇਹ ਦਰਜ਼ੀ ਸਲਾਖਾਂ ਪਿੱਛੇ ਹੈ। ਪੁਲਿਸ ਨੇ ਸੀਰੀਅਲ ਕਿਲਰ ਅਤੇ ਉਸ ਦੇ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੀਰੀਅਲ ਕਿਲਰ ਨੂੰ ਆਪਣੇ ਕਾਰੇ ਦਾ ਕੋਈ ਪਛਤਾਵਾ ਨਹੀਂ ਹੈ। ਦਰਅਸਲ, ਕਰੀਬ ਇੱਕ ਦਹਾਕੇ ਪਹਿਲਾਂ ਜਦੋਂ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਨਾਸਿਕ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਟਰੱਕ ਡਰਾਈਵਰਾਂ ਅਤੇ ਹੈਲਪਰਾਂ ਦੇ ਕਤਲ ਦੇ ਮਾਮਲੇ ਵਧਣ ਲੱਗੇ ਤਾਂ ਪੁਲਿਸ ਦੇ ਹੋਸ਼ ਉੱਡ ਗਏ ਸਨ। ਤਿੰਨ ਰਾਜਾਂ ਤੋਂ ਬਾਅਦ ਯੂਪੀ ਅਤੇ ਬਿਹਾਰ ਵਿੱਚ ਵੀ ਕਈ ਟਰੱਕ ਡਰਾਈਵਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਜਦੋਂ ਸਾਰੇ ਰਾਜਾਂ ਦੀ ਪੁਲਿਸ ਜਾਂਚ ਵਿੱਚ ਜੁੱਟੀ ਤਾਂ ਉਨ੍ਹਾਂ ਨੂੰ ਇਨ੍ਹਾਂ ਸਾਰੇ ਕਤਲਾਂ ਵਿੱਚ ਕਤਲ ਦਾ ਇੱਕੋ ਜਿਹਾ ਪੈਟ੍ਰਨ ਨਜ਼ਰ ਆਇਆ।

ਪੁਲਿਸ ਟੀਮਾਂ ਨੂੰ ਜਾਂਚ ‘ਚ ਪਤਾ ਲੱਗਾ ਕਿ ਕਤਲ ਮੁੱਖ ਤੌਰ ‘ਤੇ ਟਰਾਂਸਪੋਰਟ ਨਾਲ ਜੁੜੇ ਲੋਕਾਂ ਦੇ ਹੋ ਰਹੇ ਹਨ। ਕਤਲ ਦੀਆਂ ਇਨ੍ਹਾਂ ਘਟਨਾਵਾਂ ਦੀ ਕੜੀ ਜੋੜਦਿਆਂ ਪੁਲੀਸ ਭੋਪਾਲ ਦੇ ਮੰਡੀਦੀਪ ਦੇ ਆਦੇਸ਼ ਖਾਮਰਾ ਨਾਂ ਦੇ ਦਰਜ਼ੀ ਤੱਕ ਪਹੁੰਚੀ। ਪਹਿਲਾਂ ਤਾਂ ਉਸ ਨੇ ਕਤਲਾਂ ਬਾਰੇ ਕੁਝ ਨਹੀਂ ਕਿਹਾ ਪਰ ਬਾਅਦ ਵਿੱਚ ਅਜਿਹੇ ਖੁਲਾਸੇ ਕੀਤੇ ਕਿ ਪੁਲਿਸ ਵਾਲੇ ਵੀ ਦੰਗ ਰਹਿ ਗਏ। ਉਸ ਨੇ ਆਪਣੀ ਗੈਂਗ ਦੀ ਮਦਦ ਨਾਲ 6 ਰਾਜਾਂ ਵਿੱਚ ਨੌਂ ਸਾਲਾਂ ਦੌਰਾਨ 33 ਕਤਲ ਕੀਤੇ।

ਪੁਲੀਸ ਅਨੁਸਾਰ 2018 ਵਿੱਚ ਰਾਏਸਨ ਦਾ ਮੱਖਣ ਸਿੰਘ ਟਰੱਕ ਵਿੱਚ ਸਰੀਆ ਲੱਦ ਕੇ ਨਿਕਲਿਆ ਸੀ ਪਰ ਉਸ ਨੂੰ ਆਦੇਸ਼ ਖਾਮਰਾ ਗੈਂਗ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਟਰੱਕ ਭੋਪਾਲ ਨੇੜੇ ਲਾਵਾਰਿਸ ਹਾਲਤ ਵਿੱਚ ਮਿਲਿਆ। ਮੱਖਣ ਸਿੰਘ ਕਤਲ ਕਾਂਡ ਦੀ ਤਫਤੀਸ਼ ਦੌਰਾਨ ਪੁਲੀਸ ਨੇ ਖਾਮਰਾ ਦੇ ਸਾਥੀ ਜੈਕਰਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਿਰ ਆਦੇਸ਼ ਸਮੇਤ ਮਾਮਲੇ ਵਿੱਚ 9 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਆਦੇਸ਼ ਖਾਮਰਾ ਨੂੰ ਮਹਿਲਾ ਐੱਸਪੀ ਬਿੱਟੂ ਸ਼ਰਮਾ ਨੇ ਸਾਥੀਆਂ ਦੇ ਇਸ਼ਾਰੇ ‘ਤੇ ਸੁਲਤਾਨਪੁਰ ਦੇ ਜੰਗਲਾਂ ‘ਚੋਂ ਫੜਿਆ ਸੀ। ਜਦੋਂ ਐਸ.ਪੀ.ਸ਼ਰਮਾ ਨੇ ਆਦੇਸ਼ ਨੂੰ ਫੜਿਆ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੇ ਦੇਸ਼ ਦੇ ਸਭ ਤੋਂ ਖਤਰਨਾਕ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਮੁਤਾਬਕ ਆਦੇਸ਼ ਨੂੰ ਹੁਣ ਤੱਕ ਉਸ ਵੱਲੋਂ ਕੀਤੀਆਂ ਸਾਰੀਆਂ ਵਾਰਦਾਤਾਂ ਯਾਦ ਸਨ ਅਤੇ ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਕਤਲਾਂ ਦਾ ਕੋਈ ਪਛਤਾਵਾ ਨਹੀਂ ਹੈ। ਪੁੱਛਗਿੱਛ ਦੌਰਾਨ ਦਰਜ਼ੀ ਆਦੇਸ਼ ਖਾਮਰਾ ਨੇ ਦੱਸਿਆ ਕਿ ਉਸ ਨੇ 33 ਲੋਕਾਂ ਦਾ ਕਤਲ ਕੀਤਾ ਹੈ। ਭੋਪਾਲ ਪੁਲਿਸ ਮੁਤਾਬਕ ਆਦੇਸ਼ ਨੇ ਗਿਰੋਹ ਨਾਲ ਮਿਲ ਕੇ ਨੌਂ ਸਾਲਾਂ ਵਿੱਚ ਛੇ ਰਾਜਾਂ ਵਿੱਚ 33 ਕਤਲ ਕੀਤੇ ਹਨ। ਉਹ ਅਤੇ ਉਸਦੇ ਸਾਥੀ ਟਰੱਕ ਡਰਾਈਵਰ ਅਤੇ ਹੈਲਪਰ ਨਾਲ ਇੱਕ ਢਾਬੇ ‘ਤੇ ਇਕੱਠੇ ਦੋਸਤੀ ਕਰਦੇ ਸਨ, ਫਿਰ ਉਨ੍ਹਾਂ ਨੂੰ ਮਾਰਦੇ ਅਤੇ ਲੁੱਟ ਲੈਂਦੇ ਸਨ। ਨਾਲ ਹੀ ਕਤਲ ਕਰਨ ਤੋਂ ਬਾਅਦ ਉਹ ਟਰੱਕ ਦਾ ਸਮਾਨ ਚੁੱਕ ਕੇ ਬਾਜ਼ਾਰ ਵਿੱਚ ਵੇਚ ਦਿੰਦੇ ਸਨ।

Share: