ਦੀਪ ਸਿੱਧੂ ਦੀ ਯਾਦ ਕਰਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ

ਦੀਪ ਸਿੱਧੂ ਦੀ ਯਾਦ ਕਰਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ

ਜਪਾਨ (ਪੂਜਾ ਸ਼ਰਮਾ) ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਇਬਰਕੀ ਜਪਾਨ ਵਿਚ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਯਾਦ ਕਰਦਿਆਂ, ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ, ਉਨ੍ਹਾਂ ਦੀ ਰੂਹ ਨੂੰ ਸਤਿਗੁਰੂ ਚਰਨਾ ‘ਚ ਨਿਵਾਸ ਦੇਣ ਉਹਦੇ ਲਈ ਇਕ ਘੰਟਾ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਹੈਡ ਗ੍ਰੰਥੀ ਭਾਈ ਜਗਰੂਪ ਸਿੰਘ, ਸ਼ੇਰ ਸਿੰਘ ਪਹਿਲਵਾਨ, ਜਸ਼ਨਪ੍ਰੀਤ ਸਿੰਘ, ਪਰਮਜੀਤ ਚਹਿਲ, ਅਜਮੇਰ ਸਿੰਘ ਕੋਮਲ, ਗੁਰਵਿੰਦਰ ਸਿੰਘ ਸੋਨੂੰ, ਰਣਜੀਤ ਸਿੰਘ ਰਾਣਾ ਭੰਗੂ, ਪ੍ਰਿੰਸ, ਕੁਲਵਿੰਦਰ ਸਿੰਘ ਰਾਜਾ, ਗੁਰਬਾਜ ਸਿੰਘ, ਨਵਰਾਜ ਸਿੰਘ, ਹਿੰਮਤ ਸਿੰਘ, ਸਤਵੀਰ, ਜਗਜੀਤ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।

 

 

#deepsidhu #restinpeace #japan #punjabinews #japannews

Share: