ਸ਼ੋਜਰ ਟ੍ਰੇਡ ਦੀ ਗੱਡੀਆਂ ਚੋਰੀ ਕਰਨ ਵਾਲੇ 3 ਵਿਅਕਤੀਆਂ ਤੇ ਕੇਸ ਦਰਜ

ਸ਼ੋਜਰ ਟ੍ਰੇਡ ਦੀ ਗੱਡੀਆਂ ਚੋਰੀ ਕਰਨ ਵਾਲੇ 3 ਵਿਅਕਤੀਆਂ ਤੇ ਕੇਸ ਦਰਜ

ਕੋਟਕਪੂਰਾ (ਰੋਹਿਤ ਆਜ਼ਾਦ/ਬਿਊਰੋ ਰਿਪੋਰਟ):- ਜਿਲ੍ਹਾ ਪੁਲਸ ਮੁਖੀ ਫਰੀਦਕੋਟ ਸ਼੍ਰੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਅਤੇ ਰਮਨਦੀਪ ਭੁੱਲਰ ਡੀਐਸਪੀ ਕੋਟਕਪੂਰਾ ਦੀ ਰਹਿਨੁਮਾਈ ਹੇਠ ਥਾਨਾ ਸਿਟੀ ਕੋਟਕਪੂਰਾ ਵੱਲੋਂ ਏਐਸਆਈ ਚਮਕੌਰ ਸਿੰਘ 495/ਫਰੀਦਕੋਟ ਨੇ ਗੁਰਸੇਵਕ ਸਿੰਘ ਊਰਫ ਸੇਵਕ ਪੁੱਤਰ ਗੁਰਚਰਨ ਸਿੰਘ ਵਾਸੀ ਅਗਵਾੜ ਨਹਿਰਾ ਨੇੜੇ ਫੇਰੂਮਾਨ ਚੌਂਕ ਕੋਟਕਪੂਰਾ ਸ਼ੋਜਰ ਟ੍ਰੇਡ (ਸ਼ਰਾਬ ਦੀ ਠੇਕੇਦਾਰੀ ਦਾ ਕੰਮ ਕਰਨ ਵਾਲੇ) ਦੇ ਬਿਆਨਾਂ ਦੇ ਆਧਾਰ ਤੇ ਉਨਾਂ ਦੀਆਂ ਗੱਡੀਆਂ ਚੋਰੀ ਕਰਨ ਦੇ ਜੁਰਮ ਹੇਠ 3 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਮੇਂ ਡੀਐਸਪੀ ਕੋਟਕਪੂਰਾ ਰਮਨਦੀਪ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਸੇਵਕ ਸਿੰਘ ਊਰਫ ਸੇਵਕ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਨਾਂ ਦਾ ਸੋਜਰ ਟ੍ਰੇਡ (ਸ਼ਰਾਬ ਦੀ ਠੇਕੇਦਾਰੀ ਕਰਨਾ) ਦਾ ਕੰਮ ਹੈ ਜਿੰਨਾਂ ਕੋਲ ਦੋ ਗੱਡੀਆਂ ਬਲੈਰੋ ਕੈਂਪਰ (ਪੀਬੀ 07 ਏਐਫ 2513) ਰੰਗ ਸਿਲਵਰ, (ਪੀਬੀ 10 ਐਫਐਫ 0459) ਰੰਗ ਸਿਲਵਰ ਹੈ ਜਿੰਨਾਂ ਦੀ ਉਹ ਸ਼ਰਾਬ ਦੀ ਸਪਲਾਈ ਅਤੇ ਕੈਸ਼ ਇਕੱਠਾ ਕਰਨ ਲਈ ਵਰਤੋਂ ਕਰਦੇ ਹਨ। ਜਿੰਨਾਂ ਨੇ 20. 02.2022 ਨੂੰ ਵਕਤ ਕਰੀਬ 10:30 ਵਜੇ ਕੈਸ਼ ਇਕੱਠਾ ਕਰਨ ਤੋਂ ਬਾਅਦ ਆਪਣੀ ਦੋਨੋ ਉਕਤ ਗੱਡੀਆਂ ਨੂੰ ਆਪਣੇ ਮੋਗਾ ਰੋਡ, ਕੋਟਕਪੂਰਾ ਦੇ ਸਾਹਮਣੇ ਖੜਾ ਕਰ ਦਿੱਤਾ ਅਤੇ ਅਗਲੇ ਦਿਨ ਸੁਭ੍ਹਾ 08:30 ਵਜੇ ਜਦ ਦਫਤਰ ਦੇ ਸਾਹਮਣੇ ਆਕੇ ਉਸਨੇ ਦੇਖਿਆ ਕਿ ਉੱਥੇ ਉਨਾਂ ਦੀਆਂ ਦੋਨੋ ਉਕਤ ਗੱਡੀਆਂ ਨਹੀਂ ਸਨ। ਜਿੰਨਾਂ ਨੂੰ ਕੋਈ ਨਾ-ਮਲੂਮ ਵਿਅਕਤੀ ਉਥੋਂ ਚੋਰੀ ਕਰਕੇ ਲੈ ਗਏ। ਡੀਐਸਪੀ ਕੋਟਕਪੂਰਾ ਰਮਨਦੀਪ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਥਾਨਾ ਸਿਟੀ ਦੇ ਐਸਆਈ ਪ੍ਰੀਤਮ ਸਿੰਘ 692/ਫਰੀਦਕੋਟ ਨੇ ਬਲਵਿੰਦਰ ਸਿੰਘ ਪੁੱਤਰ ਫੱਤਾ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਬਸਤੀ ਮਧਰੇ, ਦਾਖਲੀ ਲੰਗੇਆਣਾ, ਥਾਨਾ ਸਦਰ ਫਿਰੋਜਪੁਰ, ਮੇਜਰ ਸਿੰਘ ਉਰਫ ਸੋਢੀ ਪੁੱਤਰ ਅਜੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸੂਬਾ ਜਦੀਦ ਥਾਨਾ ਸਦਰ ਫਿਰੋਜਪੁਰ ਅਤੇ ਕਾਬਲ ਸਿੰਘ ਪੁੱਤਰ ਟੇਕ ਸਿੰਘ ਪੁੱਤਰ ਤਿਰਲੋਕ ਸਿੰਘ ਵਾਸੀ ਖਾਈ ਫੇਮੇ ਕੇ ਥਾਣਾ ਸਦਰ ਫਿਰੋਜਪੁਰ ਜਿਲ੍ਹਾ ਫਿਰੋਜਪੁਰ ਕੋਲੋਂ ਦੋਨੋਂ ਉਕਤ ਬਲੈਰੋ ਕੈਂਪਰ ਗੱਡੀਆਂ ਨੂੰ ਬਰਾਮਦ ਕਰਨ ਤੋਂ ਬਾਅਦ ਉਨਾਂ ਤੇ ਥਾਨਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ-38, ਮਿਤੀ- 21.02.2022 ਅਧੀਨ ਧਾਰਾ 379 ਆਈ.ਪੀ.ਸੀ. ਤੇ ਧਾਰਾ 411 ਦਾ ਵਾਧਾ ਜੁਰਮ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਫਿਲਹਾਲ ਉਕਤ ਤਿੰਨਾਂ ਵਿਅਕਤੀਆਂ ਨੂੰ ਅਦਾਲਤ ਵਿਖੇ ਪੇਸ਼ ਕਰਕੇ ਉਨਾਂ ਦਾ ਪੁਲਸ ਰਿਮਾਂਡ ਲੈਣ ਮਗਰੋਂ ਉਨਾਂ ਤੋਂ ਪੁੱਛਗਿੱਛ ਦੀ ਅਗਲੀ ਕਾਰਵਾਈ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਇਸ ਪੁੱਛਗਿੱਛ ਦੇ ਦੌਰਾਣ ਉਕਤ ਤਿੰਨਾਂ ਦੋਸ਼ੀਆਂ ਤੋਂ ਪਤਾ ਲੱਗਾ ਹੈ ਕਿ ਵਾਰਦਾਤ ਵੇਲੇ ਉਨਾਂ ਨਾਲ ਜੱਗਾ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਸਤੀ ਮਧਰੇ, ਦਾਖਲੀ ਲੰਗੇਆਣਾ, ਥਾਨਾ ਸਦਰ ਫਿਰੋਜਪੁਰ, ਜਿਲ੍ਹਾ ਫਿਰੋਜਪੁਰ ਵੀ ਉਨਾਂ ਨਾਲ ਸੀ। ਇਸਤੋਂ ਬਾਅਦ ਪੁਲਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਜੱਗਾ ਸਿੰਘ ਪੁੱਤਰ ਬਲਵੰਤ ਸਿੰਘ ਨੂੰ ਵੀ ਬਤੌਰ ਦੋਸ਼ੀ ਨਾਮਜਦ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਪੁਲਸ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤੋਂ ਹੀ ਵੱਖ-ਵੱਖ ਜਗ੍ਹਾਵਾਂ ਤੇ ਉਕਤ ਤਿੰਨਾਂ ਦੋਸ਼ੀਆਂ ਵਿਚੋਂ ਮੇਜਰ ਸਿੰਘ ਉਰਫ ਸੋਢੀ ਤੇ 3 ਅਤੇ ਬਲਵਿੰਦਰ ਸਿੰਘ ਤੇ 2 ਵੱਖ-ਵੱਖ ਮਾਮਲੇ ਪੁਲਸ ਵੱਲੋਂ ਦਰਜ ਕੀਤੇ ਹੋਏ ਹਨ।

Share: