ਰਿਚਮੰਡ ਦੇ ਸਿੱਖਾਂ ਨੇ ਪੰਜਾਬ ਭੇਜੀਆਂ ਕਿਡਨੀ ਡਾਇਲਸਿਸ ਮਸ਼ੀਨਾਂ

ਰਿਚਮੰਡ ਦੇ ਸਿੱਖਾਂ ਨੇ ਪੰਜਾਬ ਭੇਜੀਆਂ ਕਿਡਨੀ ਡਾਇਲਸਿਸ ਮਸ਼ੀਨਾਂ

ਰਿਚਮੰਡ : ਸਿੱਖ ਭਾਈਚਾਰੇ ਨੂੰ ਸੇਵਾ ਭਾਵਨਾ, ਲਗਨ ਤੇ ਮਿਹਨਤ ਲਈ ਦੁਨੀਆ ਭਰ ਵਿੱਚ ਜਾਣਿਆਂ ਜਾਂਦਾ ਹੈ।

ਕੈਨੇਡਾ ਦੇ ਸ਼ਹਿਰ ਰਿਚਮੰਡ ਦੇ ਸਿੱਖ ਵੀ ਇਨ੍ਹਾਂ ਹੀ ਨਕਸ਼ੇ ਕਦਮਾਂ ’ਤੇ ਚੱਲ ਰਹੇ ਨੇ। ਇਨ੍ਹਾਂ ਸਿੱਖਾਂ ਨੇ ਜਿੱਥੇ ਹੁਣ ਭਾਰਤ ਦੇ ਪੰਜਾਬ ਸੂਬੇ ਦੇ ਹਸਪਤਾਲਾਂ ਲਈ ਲੋੜੀਂਦੀਆਂ ਕਿਡਨੀ ਡਾਇਲਸਿਸ ਮਸ਼ੀਨਾਂ ਭੇਜੀਆਂ ਹਨ, ਉੱਥੇ ਬੀ.ਸੀ. ਦੇ ਹੜ੍ਹ ਪੀੜਤਾਂ ਦੀ ਵੀ ਆਰਥਿਕ ਤੌਰ ’ਤੇ ਮਦਦ ਕੀਤੀ ਐ।

ਇਸ ਤੋਂ ਪਹਿਲਾਂ ਵੀ ਰਿਚਮੰਡ ਦੇ ਇਸ ਸਿੱਖ ਭਾਈਚਾਰੇ ਨੇ ਕੋਰੋਨਾ ਫੈਲਣ ਦੌਰਾਨ ਮਦਦ ਵਜੋਂ ਭਾਰਤ ਦੇ ਹਸਪਤਾਲਾਂ ਲਈ ਆਕਸੀਜ਼ਨ ਮਸ਼ੀਨਾਂ ਭੇਜੀਆਂ ਸਨ।

ਰਿਚਮੰਡ ਦੇ ਹਾਈਵੇਅ ਟੂ ਹੈਵਨ ’ਤੇ ਸਥਿਤ ‘ਇੰਡੀਆ ਕਲਚਰਲ ਸੈਂਟਰ ਆਫ਼ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ’ ਨੇ ਪੰਜਾਬ ਦੇ ਹਸਪਤਾਲਾਂ ਲਈ ਲੋੜੀਂਦੀਆਂ 8 ਕਿਡਨੀ ਡਾਇਲਸਿਸ ਮਸ਼ੀਨਾਂ ਖਰੀਦਣ ਲਈ 1 ਲੱਖ ਡਾਲਰ ਕੀਤੇ ਸਨ।

Share: